ਅਬੋਹਰ (ਰਹੇਜਾ) : ਅਬੋਹਰ ਅਨਾਜ ਮੰਡੀ ਅਤੇ ਫੋਕਲ ਪੁਆਇੰਟਾਂ 'ਚ ਪਈ ਲੱਖਾਂ ਕੁਇੰਟਲ ਕਣਕ ਮਾਰਕੀਟ ਕਮੇਟੀ, ਖਰੀਦ ਏਜੰਸੀਆਂ ਅਤੇ ਲਿਫਟਿੰਗ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਭਿੱਜ ਕੇ ਖ਼ਰਾਬ ਹੋ ਗਈ। ਹੁਣ ਤਕ 58 ਲੱਖ ਗੱਟੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਲਿਫਟਿੰਗ ਢਿੱਲੀ ਹੋਣ ਕਾਰਨ ਜ਼ਿਆਦਾਤਰ ਕਣਕ ਲਿਫਟ ਨਹੀਂ ਹੋਈ ਅਤੇ ਮੰਡੀਆਂ ਵਿਚ ਖੁੱਲ੍ਹੇ ਆਸਮਾਨ ਥੱਲੇ ਰੁਲ ਰਹੀ ਹੈ। ਲਾਪਰਵਾਹੀ ਇੰਨੀ ਜ਼ਿਆਦਾ ਹੈ ਕਿ ਗੋਦਾਮਾ ਵਿਚ ਰੱਖੀ ਕਣਕ ਇਥੋਂ ਤਕ ਤਰਪਾਲ ਨਾਲ ਵੀ ਨਹੀਂ ਢਕੀ ਗਈ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਅਜੇ ਤਕ ਕਿਸੇ ਵੀ ਠੇਕੇਦਾਰ ਅਤੇ ਖਰੀਦ ਏਜੰਸੀ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ। ਇਕ ਅਨੁਮਾਨ ਮੁਤਾਬਿਕ ਕਰੀਬ 50 ਲੱਖ ਕਣਕ ਦਾ ਗੱਟਾ ਖੁੱਲ੍ਹੇ ਅਸਮਾਨ ਹੇਠ ਪਿਆ ਹੋਣ ਕਾਰਨ ਮੀਂਹ ਨਾਲ ਭਿੱਜ ਚੁੱਕਾ ਹੈ।
ਸੇਖੋਂ ਨੂੰ ਸਵਾਲ ਪੁੱਛਣ 'ਤੇ ਕਿਸਾਨ ਆਗੂਆਂ ਨਾਲ ਧੱਕਾ-ਮੁੱਕੀ
NEXT STORY