ਚੰਡੀਗੜ੍ਹ : ਇਸ ਸਮੇਂ ਦੇਸ਼ 'ਚ ਵੈਸਟਰਨ ਡਿਸਟਰਬੈਂਸ ਐਕਟਿਵ ਹੈ। ਇਸ ਕਾਰਨ ਦੇਸ਼ ਦੇ ਪਹਾੜੀ ਇਲਾਕੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਨਾਲ ਹੀ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੀ ਮੌਸਮ ਖਰਾਬ ਹੋ ਸਕਦਾ ਹੈ। ਇਨ੍ਹਾਂ ਸੂਬਿਆਂ ਦੇ ਲਈ ਮੌਸਮ ਵਿਭਾਗ ਨੇ ਓਰੈਂਜ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਘਰਾਂ ਨੂੰ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਦੌਰਾਨ ਮੌਸਮ ਵਿਭਾਗ ਦੀ ਇਕ ਚਿਤਾਵਨੀ ਨੇ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : CBSE ਸਕੂਲਾਂ 'ਚ ਪਹਿਲੀ ਤੋਂ 10ਵੀਂ ਤੱਕ ਸ਼ੁਰੂ ਹੋਵੇਗਾ 'ਆਰਟ ਬੇਸਡ ਪ੍ਰਾਜੈਕਟ'
ਆਉਣ ਵਾਲਾ ਹੈ ਚੱਕਰਵਾਤੀ ਤੂਫਾਨ
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਬੰਗਾਲ ਦਾ ਖਾੜੀ 'ਚ ਇਕ ਚੱਕਰਵਾਤੀ ਤੂਫਾਨ ਐਮਫਨ ਆਵੇਗਾ, ਜਿਸ ਦੇ ਚੱਲਦਿਆਂ ਅੰਡੇਮਾਨ-ਨਿਕੋਬਾਰ, ਓਡਿਸ਼ਾ ਅਤੇ ਪੱਛਮੀ ਬੰਗਾਲ 'ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਅਤੇ ਕੇਂਦਰੀ ਇਲਾਕੇ ਦੇ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਜਿਹੜੇ ਮਛੇਰੇ ਸਮੁੰਦਰ ਦੇ ਇਨ੍ਹਾਂ ਇਲਾਕਿਆਂ 'ਚ ਗਏ ਹਨ, ਉਨ੍ਹਾਂ ਨੂੰ ਵੀ ਤੁਰੰਤ ਵਾਪਸ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ 'ਚ ਵੀ ਚੱਕਰਵਾਤੀ ਤੂਫਾਨ ਐਮਫਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲਾਕ ਡਾਊਨ/ਕਰਫਿਊ ਨੂੰ ਛੱਡ 'ਪੰਜਾਬ' ਨੂੰ ਕੋਈ ਘਾਟਾ ਨਹੀਂ ਪਿਆ, ਆਬਕਾਰੀ ਵਿਭਾਗ ਦਾ ਖੁਲਾਸਾ
ਰੇਤ ਦੀ ਖੇਡ 'ਚ ਸਭ ਗੋਲ-ਮਾਲ, ਸਖਤੀ ਦੇ ਬਾਵਜੂਦ ਜਲੰਧਰ 'ਚ ਨਾਜਾਇਜ਼ ਮਾਇਨਿੰਗ ਜ਼ੋਰਾਂ 'ਤੇ
NEXT STORY