ਚੰਡੀਗੜ੍ਹ : ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨੀਂ ਹੋਈ ਬਰਫਬਾਰੀ ਕਾਰਨ ਪੰਜਾਬ 'ਚ ਠੰਡ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਰਾਤ ਦੇ ਤਾਪਮਾਨ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਦਿਨ ਦੇ ਤਾਪਮਾਨ 'ਚ ਵੀ ਕਾਫ਼ੀ ਫਰਕ ਪਿਆ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੇ ਦਿੱਲੀ ਧਰਨੇ 'ਚ ਹਾਜ਼ਰੀ ਲਗਾਉਣਗੇ ਬੈਂਸ, 'ਆਪ' ਨੇ ਵੱਟਿਆ ਪਾਸਾ
ਮੌਸਮ ਮਹਿਕਮੇ ਮੁਤਾਬਕ ਸੂਬੇ 'ਚ ਅਗਲੇ 48 ਘੰਟਿਆਂ ਦੌਰਾਨ ਮੌਸਮ ਬਦਲਣ ਦੀ ਸੰਭਾਵਨਾ ਹੈ ਅਤੇ ਬੱਦਲ ਛਾ ਸਕਦੇ ਹਨ। ਹਾਲਾਂਕਿ 9 ਤਾਰੀਖ਼ ਤੋਂ ਬਾਅਦ ਹਲਕੀ ਬੂੰਦਾਬਾਂਦੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ 'ਹਾਈਵੇਅ' 'ਤੇ ਨਾ ਨਿਕਲੋ ਕਿਉਂਕਿ ਇਹ 'ਰੂਟ' ਰਹਿਣਗੇ ਬੰਦ, ਜਾਣੋ ਕਾਰਨ
ਦੂਜੇ ਪਾਸੇ ਲੁਧਿਆਣਾ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ 'ਚ ਹਲਕੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਬਰਫਬਾਰੀ ਕਾਰਨ ਇੱਥੇ ਸੈਰ-ਸਪਾਟੇ ਲਈ ਦੂਜੇ ਸੂਬਿਆਂ ਤੋਂ ਸੈਲਾਨੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਮੌਸਮ ਦਾ ਨਜ਼ਾਰਾ ਲੁੱਟਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ
'ਕੈਪਟਨ' ਦੇ ਦਿੱਲੀ ਧਰਨੇ 'ਚ ਹਾਜ਼ਰੀ ਲਗਾਉਣਗੇ ਬੈਂਸ, 'ਆਪ' ਨੇ ਵੱਟਿਆ ਪਾਸਾ
NEXT STORY