ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਕਸਬਾ ਨਡਾਲਾ ਦੇ ਬੀ. ਡੀ. ਪੀ. ਓ. ਦਫਤਰ 'ਚ ਸ਼ਾਮ ਹੁੰਦੇ ਹੀ ਮਹਿਖਾਨਾ ਬਣ ਜਾਂਦਾ ਹੈ। ਸਰਕਾਰੀ ਦਫਤਰ 'ਚ ਸਰਕਾਰੀ ਬਾਬੂ ਮੇਜ਼ 'ਤੇ ਸ਼ਰ੍ਹੇਆਮ ਸ਼ਰਾਬ ਦਾ ਮਜ਼ਾ ਲੈਂਦੇ ਦਿੱਸਦੇ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਪੀਂਦੇ ਦੇਖ ਮੁਲਾਜ਼ਮਾਂ ਨੂੰ ਕਿਸੇ ਨੇ ਬੀ. ਡੀ. ਪੀ. ਓ. ਦੇ ਇਸ ਕਮਰੇ 'ਚ ਚੱਲ ਰਹੀ ਪਾਰਟੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਜਿਵੇਂ ਹੀ ਕੈਮਰਾ ਕਮਰੇ ਦੇ ਅੰਦਰ ਗਿਆ ਤਾਂ ਸ਼ਰਾਬ ਦਾ ਮਜ਼ਾ ਲੈ ਰਹੇ ਕਰਮਚਾਰੀ ਉਥੋਂ ਭੱਜਦੇ ਨਜ਼ਰ ਆਏ। ਇਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਵਾਇਰਲ ਵੀਡੀਓ 'ਚ ਸਾਫ ਦਿੱਸ ਰਿਹਾ ਹੈ ਕਿ ਕੁਝ ਕਰਮਚਾਰੀ ਸ਼ਰਾਬ ਦੀਆਂ ਬੋਤਲਾਂ ਅਤੇ ਨਮਕੀਨ ਲੈ ਕੇ ਬੈਠੇ ਹਨ ਅਤੇ ਜਿਵੇਂ ਹੀ ਕੈਮਰਾ ਆਉਂਦਾ ਹੈ ਤਾਂ ਸਾਰਾ ਸਾਮਾਨ ਛੱਡ ਕੇ ਉਥੋਂ ਨਿਕਲ ਜਾਂਦੇ ਹਨ। ਕੈਮਰੇ ਨੂੰ ਦੇਖ ਕੇ ਕਰਮਚਾਰੀ ਇਸ ਤਰ੍ਹਾਂ ਘਬਰਾ ਗਏ ਆਪਣਾ ਮੋਬਾਇਰਲ ਵੀ ਉਥੇ ਛੱਡ ਗਏ ਅਤੇ ਸਿਰਫ ਪਾਣੀ ਹੀ ਪੀਣ ਦੀ ਗੱਲ ਕਹਿਣ ਲੱਗੇ।
ਸਰਕਾਰੀ ਦਫਤਰ 'ਚ ਸ਼ਰਾਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲਾ ਨੋਟਿਸ 'ਚ ਲਿਆ ਅਤੇ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਗਈ ਹੈ।
ਕਪੂਰਥਲਾ ਦੇ ਬੀ. ਡੀ. ਪੀ. ਓ. ਐੱਚ. ਐੱਸ. ਸੰਧੂ ਮੁਤਾਬਕ ਉਨ੍ਹਾਂ ਦੇ ਪੱਖ ਰੱਖਣ ਤੋਂ ਬਾਅਦ ਬਣਦੀ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ : ਬੱਦਲ ਛਾਏ ਰਹਿਣ ਕਾਰਨ ਡਿਗਿਆ 5 ਡਿਗਰੀ ਪਾਰਾ
NEXT STORY