ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕਾ 'ਚ ਪ੍ਰਵਾਸੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਅਮਰੀਕਾ ਦੇ ਤਰੀਕੇ ਦਾ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ। ਹੁਣ ਤੱਕ ਭਾਰਤ ਤੋਂ 332 ਪ੍ਰਵਾਸੀਆਂ ਨੂੰ ਤਿੰਨ ਅਮਰੀਕੀ ਫੌਜੀ ਜਹਾਜ਼ਾਂ ਰਾਹੀਂ ਭਾਰਤ ਭੇਜਿਆ ਜਾ ਚੁੱਕਾ ਹੈ, ਜਿਸ ਦੌਰਾਨ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਜੰਜ਼ੀਰਾਂ ਨਾਲ ਬੰਨ੍ਹ ਕੇ ਭਾਰਤ ਲਿਆਂਦਾ ਗਿਆ ਹੈ।
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ "ਏਐਸਐਮਆਰ: ਗੈਰ ਕਾਨੂੰਨੀ ਏਲੀਅਨ ਡਿਪੋਰਟੇਸ਼ਨ ਫਲਾਈਟ" ਕੈਪਸ਼ਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਬੇੜੀਆਂ ਨਾਲ ਬੰਨ੍ਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਲਈ ਇੱਕ ਜਹਾਜ਼ ਵਿੱਚ ਸਵਾਰ ਹੁੰਦੇ ਦਿਖਾਇਆ ਗਿਆ। ਇਕ ਖ਼ਬਰ ਏਜੰਸੀ ਮੁਤਾਬਕ ਇਹ ਫਲਾਈਟ ਸਿਆਟਲ ਤੋਂ ਰਵਾਨਾ ਹੋਈ ਸੀ। ਇਸ ਵੀਡੀਓ 'ਚ ਅਮਰੀਕੀ ਅਧਿਕਾਰੀ ਅੱਤਵਾਦੀ ਜਾਂ ਅਪਰਾਧੀ ਵਾਂਗ ਪ੍ਰਵਾਸੀਆਂ ਦੇ ਹੱਥ ਬੰਨ੍ਹਦੇ ਹੋਏ ਦਿਖਾਈ ਦੇ ਰਹੇ ਹਨ।
ਪ੍ਰਵਾਸੀਆਂ ਨੂੰ ਬੰਨ੍ਹ ਰਹੇ ਹਨ ਅਮਰੀਕੀ ਅਧਿਕਾਰੀ
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਅਧਿਕਾਰੀ ਪ੍ਰਵਾਸੀਆਂ ਨੂੰ ਲਾਈਨ ਵਿਚ ਖੜ੍ਹੇ ਕਰਦੇ ਹਨ ਅਤੇ ਉਨ੍ਹਾਂ ਨੂੰ ਬੰਨ੍ਹਦੇ ਹਨ। ਵੀਡੀਓ ਦੌਰਾਨ, ਲੋਕਾਂ ਨੂੰ ਜੰਜ਼ੀਰਾਂ ਨਾਲ ਬੰਨ੍ਹੇ ਹੋਏ, ਕੈਦੀ ਜੰਜ਼ੀਰਾਂ ਨਾਲ ਘੁੰਮਦੇ ਹੋਏ ਅਤੇ ਜਹਾਜ਼ ਵਿੱਚ ਸਵਾਰ ਲੋਕਾਂ ਦੀਆਂ ਕਈ ਵੱਖੋ ਵੱਖਰੀਆਂ ਕਲਿੱਪਾਂ ਹਨ।
ਐਲਨ ਮਸਕ ਦਾ ਜਵਾਬ
ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਕਸ ਦੇ ਮਾਲਕ ਲੋਨ ਮਸਕ ਨੇ 'ਹਾਹਾ ਵਾਹ' ਲਿਖਿਆ। ਐਲਨ ਮਸਕ ਚੋਣਾਂ ਤੋਂ ਬਾਅਦ ਤੋਂ ਹੀ ਡੋਨਾਲਡ ਟਰੰਪ ਦੇ ਕੱਟੜ ਸਮਰਥਕ ਰਹੇ ਹਨ ਅਤੇ ਪ੍ਰਵਾਸੀਆਂ ਦੀ ਵਾਪਸੀ ਦਾ ਵੀ ਜ਼ੋਰਦਾਰ ਸਮਰਥਨ ਕਰ ਰਹੇ ਹਨ।
ਕਰੰਟ ਲੱਗਣ ਕਾਰਨ ਗਰਭਵਤੀ ਗਾਂ ਦੀ ਮੌਤ, 15 ਹੋਰ ਝੁਲਸੀਆਂ
NEXT STORY