ਨਾਭਾ (ਰਾਹੁਲ ਖੁਰਾਣਾ) : ਨਾਭਾ ਵਿਖੇ ਪਹੁੰਚੇ ਪੰਜਾਬ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬੀਤੇ ਦਿਨੀਂ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ 104 ਭਾਰਤੀਆਂ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ 'ਤੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ, ਉਂਝ ਤਾਂ ਮੋਦੀ ਸਾਹਿਬ ਜੱਫੀਆਂ ਪਾਈ ਜਾਂਦੇ ਹਨ ਅਤੇ ਟਰੰਪ ਨੂੰ ਦੋਸਤ ਦੱਸਦੇ ਹਨ। ਦੋਸਤ ਨਾਲ ਗੱਲ ਤਾਂ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਡਿਪੋਰਟ ਹੋਏ ਭਾਰਤੀਆਂ ਵਾਲਾ ਜਹਾਜ਼ ਪੰਜਾਬ (ਅੰਮ੍ਰਿਤਸਰ) ਵਿਚ ਹੀ ਕਿਉਂ ਲੈਂਡ ਹੋਇਆ। ਇਹ ਲੋਕ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਹੀ ਬਾਹਰ ਜਾਂਦੇ ਹਨ। ਇਸੇ ਕਰਕੇ ਹੀ ਇਨ੍ਹਾਂ ਨੇ ਪੰਜਾਬ ਵਿਚ ਇਸ ਜਹਾਜ਼ ਨੂੰ ਉਤਾਰਿਆ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਤਨਖਾਹ ਲੈ ਕੇ ਪੰਜਾਬ ਵਿਚ ਨਵੇਂ ਹੁਕਮ ਜਾਰੀ, ਹੁਣ ਇਸ ਤਾਰੀਖ਼ ਨੂੰ ਮਿਲੇਗੀ ਸੈਲਰੀ
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦੇ ਹਨ, ਜਿਸ ਦੇ ਚੱਲਦੇ ਇਹ ਮੌਕਾ ਵੀ ਹੱਥੋਂ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਦਾ ਅਪਰਾਧਕ ਪਿਛੋਕੜ ਹੈ ਤਾਂ ਉਸਦੇ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਭਾਰਤੀਆਂ ਨੂੰ ਇਸ ਤਰ੍ਹਾਂ ਬੇੜੀਆਂ ਵਿਚ ਜਕੜ ਕੇ ਭੇਜਣਾ, ਅਮਰੀਕਾ ਦਾ ਅਜਿਹਾ ਰਵੱਈਆ ਸ਼ਰਮਨਾਕ ਹੈ। ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬੀਆਂ ਦੇ ਨਾਲ ਖੜ੍ਹੀ ਸੀ, ਅਤੇ ਹੁਣ ਵੀ ਇਨ੍ਹਾਂ ਪਰਿਵਾਰਾਂ ਨਾਲ ਖੜ੍ਹੀ ਹੈ। ਜੋ ਵੀ ਸੰਭਵ ਮਦਦ ਹੋਵੇਗੀ ਉਸ ਤੋਂ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਟਰੈਫਿਕ ਪੁਲਸ ਦੇ ਨਵੇਂ ਫ਼ੈਸਲੇ ਨਾਲ ਲੱਗੇਗਾ ਤਗੜਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਹੁਣ QR ਕੋਡ ਜ਼ਰੀਏ ਭੁਗਤਾਨ ਤੇ ਇਸ ਮੋਬਾਇਲ ਐਪ ਨਾਲ ਕਰੋ ਟਿਕਟ ਬੁਕਿੰਗ
NEXT STORY