ਜਲੰਧਰ (ਪੁਨੀਤ)–ਡਿਜੀਟਲ ਵੱਲ ਵਧਦੇ ਕਦਮਾਂ ਤਹਿਤ ਰੇਲਵੇ ਨੇ ਯਾਤਰੀਆਂ ਲਈ ਕਿਊ. ਆਰ. ਕੋਡ ਅਤੇ ਯੂ. ਟੀ. ਐੱਸ. ਆਨ ਮੋਬਾਇਲ ਐਪਲੀਕੇਸ਼ਨ ਜ਼ਰੀਏ ਟਿਕਟ ਬੁਕਿੰਗ ਨੂੰ ਆਸਾਨ ਬਣਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਫਿਰੋਜ਼ਪੁਰ ਮੰਡਲ ਅਧੀਨ ਆਉਣ ਵਾਲੇ ਜਲੰਧਰ ਰੇਲਵੇ ਸਟੇਸ਼ਨ ਸਮੇਤ ਹੋਰ ਪ੍ਰਮੁੱਖ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਮੋਬਾਈਲ ਤੋਂ ਟਿਕਟ ਬੁਕਿੰਗ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਕਿਊ. ਆਰ. ਕੋਡ ਸਕੈਨ ਕਰਕੇ ਡਿਜੀਟਲ ਭੁਗਤਾਨ ਜ਼ਰੀਏ ਟਿਕਟ ਬੁੱਕ ਕਰਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਟਿਕਟ ਕਾਊਂਟਰ ’ਤੇ ਲੰਮੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਰੇਲਵੇ ਦੀ ਯੂ. ਟੀ. ਐੱਸ. ਆਨ ਮੋਬਾਈਲ ਐਪਲੀਕੇਸ਼ਨ ਯਾਤਰੀਆਂ ਨੂੰ ਅਨਰਿਜ਼ਰਵਡ ਟਿਕਟ, ਪਲੇਟਫਾਰਮ ਟਿਕਟ ਅਤੇ ਮਹੀਨਾਵਾਰ ਸੀਜ਼ਨ ਟਿਕਟ ਬੁੱਕ ਕਰਨ ਦੀ ਸਹੂਲਤ ਮੁਹੱਈਆ ਕਰਦੀ ਹੈ। ਇਹ ਪਹਿਲ ਨਾ ਸਿਰਫ਼ ਯਾਤਰੀਆਂ ਦੇ ਸਮੇਂ ਦੀ ਬੱਚਤ ਕਰੇਗੀ, ਸਗੋਂ ਨਕਦੀ ਦੇ ਲੈਣ-ਦੇਣ ਦੇ ਝੰਜਟ ਤੋਂ ਵੀ ਮੁਕਤੀ ਦਿਵਾਏਗੀ।
ਇਹ ਵੀ ਪੜ੍ਹੋ : 'ਲਵ ਮੈਰਿਜ' ਦਾ ਭਿਆਨਕ ਅੰਜਾਮ, ਪਤਨੀ ਦੇ ਝਗੜਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਾਗਰੂਕਤਾ ਮੁਹਿੰਮ ਤਹਿਤ ਰੇਲਵੇ ਸਟਾਫ਼ ਨੇ ਜਲੰਧਰ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਹਨ, ਜਿਥੇ ਯਾਤਰੀਆਂ ਨੂੰ ਕਿਊ. ਆਰ. ਕੋਡ ਨਾਲ ਭੁਗਤਾਨ ਕਰਨ ਅਤੇ ਯੂ. ਟੀ. ਐੱਸ. ਆਨ ਮੋਬਾਈਲ ਦੇ ਫੀਚਰਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਟਾਫ਼ ਵੱਲੋਂ ਯਾਤਰੀਆਂ ਦੇ ਮੋਬਾਇਲ ਫੋਨ ਯੂ. ਟੀ. ਐੱਸ. ਐਪਲੀਕੇਸ਼ਨ ਇੰਸਟਾਲ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਖ਼ੁਦ ਹੀ ਟਿਕਟ ਬੁਕਿੰਗ ਕਰ ਸਕਣ ਅਤੇ ਕਾਊਂਟਰਾਂ ਦੀ ਭੀੜ ਤੋਂ ਬਚ ਸਕਣ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਗਰੂਕਤਾ ਮੁਹਿੰਮ ਜਲੰਧਰ ਸਿਟੀ ਦੇ ਇਲਾਵਾ ਜਲੰਧਰ ਕੈਂਟ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ ਸਮੇਤ ਹੋਰਨਾਂ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਵੀ ਜਾਰੀ ਹੈ। ਰੇਲਵੇ ਪ੍ਰਸ਼ਾਸਨ ਦਾ ਉਦੇਸ਼ ਯਾਤਰੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨਾ ਅਤੇ ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣਾ ਹੈ। ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣ ਨਾਲ ਰੇਲਵੇ ਨੂੰ ਕੈਸ਼ ਹੈਂਡਲਿੰਗ ਦੀ ਪ੍ਰੇਸ਼ਾਨੀ ਤੋਂ ਵੀ ਨਿਜਾਤ ਮਿਲੇਗੀ। ਇਹ ਪ੍ਰਣਾਲੀ ਲੈਣ-ਦੇਣ ਨੂੰ ਪਾਰਦਰਸ਼ੀ ਬਣਾਏਗੀ ਅਤੇ ਰੇਲਵੇ ਦੇ ਮਾਲੀਏ ਨੂੰ ਵਧਾਉਣ ਵਿਚ ਵੀ ਸਹਾਇਕ ਹੋਵੇਗੀ।
ਇਸ ਤਰ੍ਹਾਂ ਕੰਮ ਕਰਦਾ ਹੈ ਕਿਊ. ਆਰ. ਕੋਡ ਭੁਗਤਾਨ
ਰੇਲਵੇ ਵੱਲੋਂ ਮੁਹੱਈਆ ਕੀਤਾ ਗਿਆ ਕਿਊ. ਆਰ. ਕੋਡ ਡਿਸਪਲੇਅ ਮਸ਼ੀਨਾਂ ’ਤੇ ਟਿਕਟ ਕਾਊਂਟਰਾਂ ’ਤੇ ਲਾਇਆ ਗਿਆ ਹੈ। ਯਾਤਰੀ ਆਪਣੇ ਯੂ. ਪੀ. ਆਈ. ਆਧਾਰਿਤ ਐਪਸ (ਜਿਵੇਂ ਗੂਗਲ ਪੇਅ, ਫੋਨ ਪੇਅ, ਪੇਟੀਅਮ, ਭੀਮ ਆਦਿ) ਦੀ ਵਰਤੋਂ ਕਰ ਕੇ ਕਿਊ. ਆਰ. ਕੋਡ ਨੂੰ ਸਕੈਨ ਕਰ ਸਕਦੇ ਹਨ ਅਤੇ ਸਿੱਧਾ ਭੁਗਤਾਨ ਕਰ ਸਕਦੇ ਹਨ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕੈਸ਼ਲੈੱਸ, ਸੁਰੱਖਿਅਤ ਅਤੇ ਤੇਜ਼ ਹੈ, ਜਿਸ ਨਾਲ ਯਾਤਰੀਆਂ ਨੂੰ ਖੁੱਲ੍ਹੇ ਪੈਸੇ ਰੱਖਣ ਦੀ ਚਿੰਤਾ ਤੋਂ ਵੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : 3 ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਬੱਸ ਸਟੈਂਡ ਨੇੜਿਓਂ ਪਾਰਕ 'ਚੋਂ ਮਿਲੀ ਲਾਸ਼
ਯੂ. ਟੀ. ਐੱਸ. ਆਨ ਮੋਬਾਇਲ ਯਾਤਰੀਆਂ ਲਈ ਸੁਵਿਧਾਜਨਕ ਐਪ
ਰੇਲਵੇ ਅਧਿਕਾਰੀਆਂ ਅਨੁਸਾਰ ਯੂ. ਟੀ. ਐੱਸ. ਆਨ ਮੋਬਾਇਲ ਐਪ ਭਾਰਤੀ ਰੇਲਵੇ ਦੀ ਇਕ ਅਧਿਕਾਰਿਕ ਐਪਲੀਕੇਸ਼ਨ (ਐਪ) ਹੈ, ਜੋ ਯਾਤਰੀਆਂ ਨੂੰ ਅਨਰਿਜ਼ਰਵਡ ਟਿਕਟ ਬੁੱਕ ਕਰਨ ਦੀ ਸਹੂਲਤ ਦਿੰਦੀ ਹੈ। ਇਸ ਐਪ ਦੀ ਮਦਦ ਨਾਲ ਯਾਤਰੀ ਬਿਨਾਂ ਕਿਸੇ ਕਾਊਂਟਰ ’ਤੇ ਜਾਏ ਡਿਜੀਟਲ ਰੂਪ ਨਾਲ ਟਿਕਟ ਖਰੀਦ ਸਕਦੇ ਹਨ ਅਤੇ ਯਾਤਰਾ ਦੌਰਾਨ ਈ-ਟਿਕਟ ਦਿਖਾ ਕੇ ਸਫ਼ਰ ਕਰ ਸਕਦੇ ਹਨ। ਸੀਨੀਅਰ ਅਧਿਕਾਰੀ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਵਿਚ ਯਾਤਰੀਆਂ ਨੂੰ ਡਿਜੀਟਲੀਕਰਨ ਦੀ ਸਹੂਲਤ ਮੁਹੱਈਆ ਕੀਤੀ ਜਾ ਰਹੀ ਹੈ। ਕਿਊ. ਆਰ. ਕੋਡ ਤਕਨੀਕ ਨਾਲ ਕੈਸ਼ਲੈੱਸ ਟਰਾਂਜੈਕਸ਼ਨ ਦੀ ਸਹੂਲਤ ਸਬੰਧੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਯੂ. ਟੀ. ਐੱਸ. ਆਨ ਮੋਬਾਈਲ ਦੇ ਮੁੱਖ ਲਾਭ
-ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ, ਯਾਤਰੀ ਘਰ ਬੈਠੇ ਜਾਂ ਰੇਲਵੇ ਸਟੇਸ਼ਨ ’ਤੇ ਹੀ ਆਪਣੇ ਮੋਬਾਇਲ ਤੋਂ ਟਿਕਟ ਬੁੱਕ ਕਰ ਸਕਦੇ ਹਨ।
-ਸਮੇਂ ਦੀ ਬੱਚਤ ਹੋਵੇਗੀ, ਕਾਊਂਟਰ ’ਤੇ ਉਡੀਕ ਕਰਨ ਦੀ ਲੋੜ ਨਹੀਂ, ਕੁਝ ਹੀ ਸੈਕਿੰਡ ਵਿਚ ਟਿਕਟ ਬੁੱਕ ਹੋ ਜਾਂਦੀ ਹੈ।
-ਕੈਸ਼ਲੈੱਸ ਲੈਣ-ਦੇਣ ਖ਼ਤਮ ਹੋਵੇਗਾ, ਨਕਦੀ ਰੱਖਣ ਦੀ ਲੋੜ ਨਹੀਂ ਅਤੇ ਡਿਜੀਟਲ ਪੇਮੈਂਟ ਨਾਲ ਸਿੱਧਾ ਭੁਗਤਾਨ।
-ਪੇਪਰਲੈੱਸ ਯਾਤਰਾ : ਟਿਕਟ ਨੂੰ ਪ੍ਰਿੰਟ ਕਰਵਾਉਣ ਦੀ ਲੋੜ ਨਹੀਂ, ਮੋਬਾਇਲ ’ਤੇ ਹੀ ਈ-ਟਿਕਟ ਵੈਲਿਡ ਹੋਵੇਗੀ।
-ਸੁਰੱਖਿਅਤ ਅਤੇ ਤੇਜ਼ ਹੋਵੇਗਾ ਕੰਮ, ਇਹ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਯਾਤਰੀਆਂ ਨੂੰ ਬਿਹਤਰ ਤਜਰਬਾ ਮੁਹੱਈਆ ਕਰਦੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਜਿਸਮਫ਼ਿਰੋਸ਼ੀ ਦੇ ਧੰਦੇ ਦਾ ਪਰਦਾਫ਼ਾਸ਼! ਇਕ ਰਾਤ ਦਾ 10 ਹਜ਼ਾਰ...
NEXT STORY