ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਵੱਲੋਂ ਇਕ ਵਿਧਵਾ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦੇ ਦੋਸ਼ਾਂ ਤਹਿਤ 3 ਨੌਜਵਾਨਾਂ ਖ਼ਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਹਰਿਆਣਾ ਸੂਬੇ ਦੇ ਇਕ ਪਿੰਡ ਦੀ ਔਰਤ ਜੋ ਪਾਤੜਾਂ ਵਿਚ ਰਹਿੰਦੀ ਹੈ ਨੇ ਦੱਸਿਆ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ, ਜਿੱਥੇ ਹਰਿਆਣਾ ਦਾ ਪ੍ਰਵੀਨ ਕੁਮਾਰ, ਉਸ ਨੂੰ ਫੋਨ ਕਰਨ ਲੱਗ ਪਿਆ ਅਤੇ ਵਿਆਹ ਕਰਵਾਉਣ ਲਈ ਕਹਿਣ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਉਕਤ ਨੇ ਦੱਸਿਆ ਕਿ ਮਿਤੀ 1-2-2025 ਨੂੰ ਪ੍ਰਵੀਨ ਕੁਮਾਰ ਨੇ ਉਸ ਨੂੰ ਫੋਨ ਕਰ ਕੇ ਪਾਤੜਾਂ ਬੁਲਾਇਆ, ਜਿਥੇ ਉਹ ਆਪਣੇ ਦੋਸਤਾਂ ਜੱਗੀ ਅਤੇ ਅਜੈ ਨਾਲ ਉਸਨੂੰ ਗੱਡੀ ਵਿਚ ਬਿਠਾ ਕੇ ਪੁਰਾਣਾ ਬੱਸ ਸਟੈਂਡ ਪਾਤੜਾਂ ਵਿਖੇ ਲੈ ਗਿਆ ਅਤੇ ਵਿਆਹ ਕਰਵਾਉਣ ਲਈ ਕਹਿਣ ਲੱਗ ਪਿਆ, ਜਿਸ ਕਾਰਨ ਉਹ ਉਸ ਦੀਆਂ ਗੱਲਾਂ ਵਿਚ ਆ ਗਈ। ਉਹ ਆਪਣੇ ਦੋਸਤਾਂ ਸਮੇਤ ਉਸ ਨੂੰ ਹਰਿਆਣਾ ਦੇ ਪਹੋਵਾ ਵਿਖੇ ਇਕ ਹੋਟਲ ’ਚ ਲੈ ਗਿਆ, ਜਿਥੇ ਉਨ੍ਹਾਂ ਸਾਰਿਆਂ ਨੇ ਵਾਰੋ-ਵਾਰੀ ਉਸ ਨਾਲ ਲਗਾਤਾਰ ਤਿੰਨ ਦਿਨ ਸਰੀਰਕ ਸਬੰਧ ਬਣਾਏ।
ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਪੰਜਾਬ ਵਿਚ ਨਵੇਂ ਹੁਕਮ ਜਾਰੀ
ਫਿਰ ਮਿਤੀ 4-2-2025 ਨੂੰ ਉਹ, ਉਸ ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਛੱਡ ਕੇ ਭੱਜ ਗਏ। ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਨ ਪ੍ਰਵੀਨ ਕੁਮਾਰ, ਅਜੈ ਅਤੇ ਜੱਗੀ ਖਿਲਾਫ ਮੁਕੱਦਮਾ ਥਾਣਾ ਪਾਤੜਾਂ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਬਿਆਨ ਲੈਣ ਗਏ ਏ. ਐੱਸ. ਆਈ. ਨਾਲ ਵਾਪਰੀ ਅਣਹੋਣੀ, ਪਲਾਂ 'ਚ ਨਿਕਲ ਗਏ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਧੀ ਨੇ ਕਰਵਾਈ ਬੱਲੇ-ਬੱਲੇ, ਕੈਨੇਡਾ ’ਚ ਹਾਸਲ ਕੀਤਾ ਵੱਡਾ ਮੁਕਾਮ
NEXT STORY