ਸਮਰਾਲਾ (ਵਿਪਨ) : ਜਿਹੜੇ ਪੁੱਤ ਦੇ ਜਨਮ 'ਤੇ ਜੀਅ ਭਰ ਕੇ ਖੁਸ਼ੀਆਂ ਕੀਤੀਆਂ ਅਤੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ, ਉਸੇ ਪੁੱਤ ਨੂੰ ਇਕ ਵਿਧਵਾ ਮਾਂ ਆਪਣੇ ਹੱਥਾਂ ਨਾਲ ਪਸ਼ੂਆਂ ਵਾਂਗ ਬੰਨ੍ਹਣ ਲਈ ਮਜਬੂਰ ਹੈ। ਇਸ ਮਾਂ ਲਈ ਇਸ ਤੋਂ ਜ਼ਿਆਦਾ ਦਰਦਨਾਕ ਪਲ ਨਹੀਂ ਹੋ ਸਕਦਾ। ਇਹ ਘਟਨਾ ਸਮਰਾਲਾ ਦੇ ਪਿੰਡ ਸਿਹਾਲਾ ਦੀ ਹੈ, ਜਿੱਥੇ ਚਿੱਟੇ ਦੇ ਨਸ਼ੇ 'ਚ ਪਾਗਲ ਹੋਏ ਆਪਣੇ ਜਵਾਨ ਪੁੱਤ ਨੂੰ ਗਰੀਬ ਮਾਂ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੈ।
ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ
ਸਿਹਾਲਾ ਦੀ ਰਹਿਣ ਵਾਲੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇਕਲੌਤਾ ਪੁੱਤਰ ਭਾਗ ਸਿੰਘ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਨਸ਼ਿਆਂ ਖ਼ਾਤਰ ਉਸ ਦਾ ਪੁੱਤਰ ਲੋਕਾਂ ਦੇ ਘਰਾਂ 'ਚ ਚੋਰੀਆਂ ਕਰਨ ਲੱਗ ਪਿਆ ਸੀ, ਜਿਸ ਕਾਰਨ ਉਸ ਨੂੰ ਰੋਜ਼ਾਨਾ ਉਲਾਂਭੇ ਆਉਣ ਲੱਗ ਗਏ। ਇਸ ਕਰਕੇ ਹੀ ਉਹ ਆਪਣੇ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਹੋਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਤੇ ਕਾਂਗਰਸੀ ਵਰਕਰਾਂ ਦੀ ਝੜਪ ਦੌਰਾਨ ਲਾਠੀਚਾਰਜ, ਦੇਖੋ ਤਣਾਅਪੂਰਨ ਹਾਲਾਤ ਦੀਆਂ ਤਸਵੀਰਾਂ
ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਉਸ ਨੂੰ ਵੀ ਬਹੁਤ ਘਟੀਆ ਬੋਲਦਾ ਹੈ ਅਤੇ ਉਸ ਨੇ ਪੰਚ, ਸਰਪੰਚਾਂ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ। ਚਰਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ 2-3 ਮਹੀਨੇ ਨਸ਼ਾ ਛੁਡਾਊ ਕੇਂਦਰ 'ਚ ਵੀ ਭਰਤੀ ਕਰਾਈ ਰੱਖਿਆ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ, ਜਿਸ ਕਾਰਨ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਆਪਣੇ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਹੈ। ਚਰਨਜੀਤ ਕੌਰ ਨੇ ਕਿਹਾ ਕਿ ਉਸ ਕੋਲ ਆਪਣੇ ਪੁੱਤਰ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ ਅਤੇ ਸਿਰ ਉੱਪਰ ਛੱਤ ਵੀ ਨਹੀਂ ਹੈ।
ਇਹ ਵੀ ਪੜ੍ਹੋ : ਪਿੰਡ ਜੰਡੋਲੀ 'ਚ ਹੋਏ ਧਮਾਕੇ ਦੌਰਾਨ ਹੁਣ ਤੱਕ 2 ਬੱਚਿਆਂ ਦੀ ਮੌਤ, ਘਰ ਦੀਆਂ ਕੰਧਾਂ 'ਚ ਵੀ ਆਈਆਂ ਤਰੇੜਾਂ
ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੀ ਰੋਟੀ ਚਲਾਉਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਚਰਨਜੀਤ ਕੌਰ ਨੇ ਆਪਣਾ ਟੀ. ਵੀ. ਵੇਚ ਕੇ ਭਾਗ ਸਿੰਘ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਗ ਸਿੰਘ ਨਹੀਂ ਸੁਧਰਿਆ ਅਤੇ ਪਿੰਡ 'ਚ ਭੰਗ ਦੇ ਨਸ਼ੇ ਤੋਂ ਲੈ ਕੇ ਸਮੈਕ ਅਤੇ ਚਿੱਟਾ ਪੀਣ ਲੱਗ ਪਿਆ। ਇਸ ਦੌਰਾਨ ਉਸ ਨੇ ਪੰਜਾਬ ਸਰਕਾਰ ਨੂੰ ਵੀ ਕੋਸਦਿਆਂ ਕਿਹਾ ਹੈ ਕਿ ਜਦੋਂ ਵੋਟਾਂ ਹੁੰਦੀਆਂ ਹਨ ਤਾਂ ਸਭ ਆਗੂ ਆ ਜਾਂਦੇ ਹਨ ਪਰ ਇਸ ਸਮੇਂ ਜਦੋਂ ਲੋੜ ਹੈ ਤਾਂ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।
ਨੋਟ : ਨਸ਼ਿਆਂ ਦੇ ਦਲਦਲ 'ਚ ਫਸਦੀ ਜਾ ਰਹੀ ਨੌਜਵਾਨ ਪੀੜ੍ਹੀ ਬਾਰੇ ਦਿਓ ਆਪਣੀ ਰਾਏ
ਕਾਂਗਰਸ ਹਾਈਕਮਾਨ ਦੀ ਸਖ਼ਤੀ ਤੋਂ ਬਾਅਦ ਹੁਣ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਰੁਕੀ
NEXT STORY