ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)- ਥਾਣਾ ਸਿਟੀ ਪੁਲਸ ਵਲੋਂ ਪਤਨੀ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧਾ ਦੇ ਸ਼ੱਕ 'ਤੇ ਉਸਦੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਘਰ ਵਿਚ ਉਸਦੀ ਲਾਸ਼ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋਸ਼ੀ ਪਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੀ. ਆਰ. ਇਨਫ਼ਰਾ ਪ੍ਰੋਜੈਕਟ ਲਿਮ. ਕੰਪਨੀ ਦੇ ਸਹਾਇਕ ਜਨਰਲ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੀ ਉਕਤ ਕੰਪਨੀ ਰੂਪਨਗਰ ਤੋਂ ਲੈ ਕੇ ਫਗਵਾੜਾ ਤੱਕ ਬਣਨ ਵਾਲੇ ਨੈਸ਼ਨਲ ਹਾਈਵੇ ਅਧੀਨ ਬੰਗਾ ਵਿਖੇ ਬਣ ਰਹੇ ਐਲੀਵੇਟਿਡ ਰੋਡ ਦਾ ਨਿਰਮਾਣ ਕਰ ਰਹੀ ਹੈ ਅਤੇ ਉਨ੍ਹਾਂ ਦੀ ਕੰਪਨੀ ਦਾ ਦਫਤਰ ਮਾਹਲੋ ਵਿਖੇ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਿਖੇ ਅਨਿਲ ਕੁਮਾਰ ਵਿਸ਼ਵਕਰਮਾ ਪੁੱਤਰ ਵਿਸ਼ਵ ਨਾਥ ਵਾਸੀ ਕੁਸ਼ ਮਾਠਾ ਜ਼ਿਲ੍ਹਾ ਉਮਾਰੀਆ (ਮੱਧ ਪ੍ਰਦੇਸ਼) ਜੋ ਕਿ 10 ਸਾਲ ਤੋਂ ਉਨ੍ਹਾਂ ਦੀ ਕੰਪਨੀ ਵਿਚ ਸਹਾਇਕ ਮੈਨੇਜਰ ਲੱਗਾ ਹੋਇਆ ਹੈ। ਜੋ ਕਿ ਬੀਤੀ 7 ਫਰਵਰੀ ਨੂੰ ਹੀ ਮੇਰਠ ਤੋਂ ਬਦਲ ਕੇ ਪਰਿਵਾਰ ਸਮੇਤ ਇਥੇ ਆਇਆ ਸੀ। ਜੋ ਕਿ ਬੰਗਾ ਵਿਖੇ ਐੱਨ. ਆਰ. ਆਈ. ਕਲੋਨੀ ਵਿਖੇ ਇਕ ਮਕਾਨ ਕਿਰਾਏ 'ਤੇ ਲੈ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਨਿਲ ਕੁਮਾਰ ਨੇ ਆਪਣੀ ਫੇਸਬੁੱਕ ਆਈ. ਡੀ. 'ਤੇ ਆਪਣੀ ਪਤਨੀ ਵਾਰੇ ਕੁੱਝ ਲਿਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਅਜਿਹਾ ਲਿਖਣ ਬਾਰੇ ਪੁੱਛਿਆ ਅਤੇ ਕਿਹਾ ਕਿ ਗੱਲ ਹੋ ਗਈ ਤਾਂ ਉਸ ਨੇ ਕਿਹਾ ਕੁਝ ਨਹੀਂ ਘਰੇਲੂ ਮਸਲਾ ਹੈ। ਉਸ ਉਪਰੰਤ ਉਸਨੇ ਫੇਸਬੁੱਕ 'ਤੇ ਪਾਈ ਉਹ ਪੋਸਟ ਵੀ ਹਟਾ ਦਿੱਤੀ।
ਇਹ ਵੀ ਪੜ੍ਹੋ : ਤਲਵਾੜਾ 'ਚ ਦਿਲ ਝੰਜੋੜਨ ਵਾਲੀ ਘਟਨਾ, 2 ਸਿਰਫਿਰਿਆਂ ਤੋਂ ਤੰਗ ਆ 12ਵੀਂ ਜਮਾਤ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ 8:30 ਵਜੇ ਅਨਿਲ ਕੁਮਾਰ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਕੰਪਨੀ ਦੇ ਮਾਹਲੋਂ ਸਥਿਤ ਕੈਪ ਵਿਚ ਖਾਣਾ ਖਾਣ ਲਈ ਆਇਆ ਪਰ ਉਸਦੀ ਪਤਨੀ ਉਸ ਸਮੇਂ ਉਸ ਨਾਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਉਸਦੀ ਪਤਨੀ ਖਾਣਾ ਖਾਣ ਕਿਉਂ ਨਹੀਂ ਆਈ ਬਾਰੇ ਪੁੱਛਿਆ ਤਾਂ ਉਸਨੇ ਕੋਈ ਤੱਸਲੀ ਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਸੀਨੀਅਰ ਸੁਸ਼ੀਲ ਕੁਮਾਰ ਵਾਸੀ ਢਿੱਲਵਾਂ ਨਾਲ ਗੱਲਬਾਤ ਕੀਤੀ ਅਤੇ ਦੋਵੇਂ ਜਣੇ ਬੰਗਾ ਵਿਖੇ ਬਣ ਰਹੇ ਰੋਡ ਸਾਈਡ ਦੇ ਕੰਮ ਨੂੰ ਵੇਖਣ ਲਈ ਆ ਗਏ, ਜਿਥੇ ਉਨ੍ਹਾਂ ਨੂੰ ਅਨਿਲ ਕੁਮਾਰ ਮਿਲਿਆ ਅਤੇ ਇਕ ਵਾਰ ਫਿਰ ਅਨਿਲ ਕੁਮਾਰ ਕੋਲੋ ਉਸਦੀ ਪਤਨੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦੀ ਪਤਨੀ ਅਨੁਪਮਾ ਦਾ ਚਰਿੱਤਰ ਠੀਕ ਨਹੀਂ ਹੈ ਅਤੇ ਮੇਰਠ ਵਿਚ ਉਸਦੀ ਕਿਸੇ ਹੋਰ ਵਿਅਕਤੀ ਨਾਲ ਹੈ ਅਤੇ ਉਹ ਵਿਅਕਤੀ ਉਸਦੀ ਗੈਰ ਹਾਜ਼ਰੀ ਵਿਚ ਉਸਦੀ ਪਤਨੀ ਨੂੰ ਮਿਲਦਾ ਹੈ। ਜੋ ਕਿ ਅੱਜ ਸ਼ਾਮ ਉਸਦੀ ਪਤਨੀ ਨੇ ਆਪਣੀ ਗਲਤੀ ਮੰਨਦੇ ਹੋਏ ਉਸਨੂੰ ਸਬ ਕੁਝ ਦੱਸ ਦਿੱਤਾ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਅਨੂਪਮਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਘਰ ਵਿਚ ਹੀ ਉਸ ਉਪਰ ਕੰਬਲ ਪਾਕੇ ਉਸਨੂੰ ਅੱਗ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਉਨ੍ਹਾਂ ਦੱਸਿਆ ਕਿ ਉਸ ਵਲੋਂ ਦੱਸੇ ਜਾਣ ਮਗਰੋਂ ਜਦੋਂ ਉਹ ਉਸਨੂੰ ਨਾਲ ਲੈ ਕੇ ਉਸਦੇ ਕਿਰਾਏ 'ਤੇ ਲਏ ਘਰ ਪੁੱਜ ਕੇ ਘਰ ਦਾ ਤਾਲਾ ਖੋਲ ਅੰਦਰ ਦੇਖਿਆ ਤਾਂ ਉਸਦੀ ਪਤਨੀ ਦੀ ਲਾਸ਼ ਸਡ਼ ਰਹੀ ਸੀ। ਜਿਸ ਦੇ ਚੱਲਦੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਬੰਗਾ ਪੁਲਸ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਦੋਸ਼ੀ ਅਨਿਲ ਕੁਮਾਰ ਵਿਸ਼ਵਕਰਮਾ ਨੂੰ ਕਾਬੂ ਕਰ ਉਸਦੀ ਪਤਨੀ ਦੀ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਟਰਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਅਤੇ ਦੋਸ਼ੀ ਪਤੀ ਅਨਿਲ ਕੁਮਾਰ ਖ਼ਿਲਾਫ਼ 302 ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਨਵੀਂਆਂ ਗਾਈਡਲਾਈਨਜ਼ ਜਾਰੀ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਸਬੰਧੀ 26 ਨੂੰ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਅੱਧੇ ਦਿਨ ਰਹਿਣਗੇ ਬੰਦ
NEXT STORY