ਮੋਗਾ (ਆਜ਼ਾਦ) : ਬੀਤੇ ਦਿਨੀਂ ਸ਼ਾਂਤੀ ਨਗਰ ਮੋਗਾ ਵਿਚ ਆਪਣੀ ਲਾਇਸੈਂਸੀ ਬੰਦੂਕ ਨਾਲ ਆਪਣੀ ਪਤਨੀ ਮਨਦੀਪ ਕੌਰ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਚਰਨਾਮਤ ਸਿੰਘ ਉਰਫ਼ ਚੇਤਨ ਨੂੰ ਕਤਲ ਲਈ ਵਰਤੀ ਗਈ ਬੰਦੂਕ ਸਮੇਤ ਕਾਬੂ ਕੀਤਾ ਗਿਆ। ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਚਰਨਾਮਤ ਸਿੰਘ ਉਰਫ਼ ਚੇਤਨ ਖ਼ਿਲਾਫ਼ ਬੀਤੇ ਦਿਨ ਕਤਲ ਦਾ ਮਾਮਲਾ ਮ੍ਰਿਤਕਾ ਦੇ ਭਤੀਜੇ ਗੁਰਪ੍ਰੀਤ ਸਿੰਘ ਨਿਵਾਸੀ ਕਿਸ਼ਨਪੁਰਾ ਕਲਾਂ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਅਸਲੇ ਸਮੇਤ ਦਬੋਚ ਲਿਆ ਸੀ ਅਤੇ ਉਸ ਕੋਲੋਂ ਇਕ 12 ਬੋਰ ਦੀ ਰਾਈਫਲ, ਇਕ ਚੱਲਿਆ ਹੋਇਆ ਕਾਰਤੂਸ ਦੇ ਖੋਲ ਤੋਂ ਇਲਾਵਾ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸਦੀ ਪਤਨੀ ਮਨਦੀਪ ਕੌਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ।
ਪੰਜਾਬ ਸਰਕਾਰ ਦੀ ਵੱਡੀ ਪਹਿਲ, ਪਰਾਲੀ ਸਾੜਨ 'ਤੇ ਲੱਗੇਗੀ ਰੋਕ, ਉਦਯੋਗਾਂ ਨੂੰ ਮਿਲੇਗਾ ਫਾਇਦਾ
NEXT STORY