ਮੁੱਲਾਂਪੁਰ ਦਾਖਾ (ਵਿਨੋਦ ਕਾਲੀਆ) — ਕਲਯੁਗੀ ਪਤੀ ਨੇ ਪਤੀ-ਪਤਨੀ ਦੇ ਵਿਸ਼ਵਾਸ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਮਾਮੂਲੀ ਜਿਹੇ ਝਗੜੇ ਪਿਛੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਆਪਣਾ ਗੁਨਾਹ ਛੁਪਾਣ ਲਈ ਪਤਨੀ ਦੀ ਲਾਸ਼ ਬੋਰੀ 'ਚ ਪਾ ਕੇ ਕਬਾੜ ਦੇ ਸਾਮਾਨ ਹੇਠ ਦੱਬ ਦਿੱਤੀ ਤੇ ਪਤਨੀ ਦੇ ਘਰੋਂ ਭੱਜ ਜਾਣ ਦਾ ਡਰਾਮਾ ਰਚ ਦਿੱਤਾ, ਜਿਸ ਨੂੰ ਦਾਖਾ ਪੁਲਸ ਨੇ ਬੇਨਕਾਬ ਕਰਦਿਆਂ ਪਤਨੀ ਦੀ ਲਾਸ਼ ਨੂੰ ਕਬਾੜ 'ਚੋਂ ਬਰਾਮਦ ਕਰ ਲਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਏਕੋਟ ਰੋਡ ਤੇ ਟਰੀਟਮੈਂਟ ਪਲਾਂਟ ਕੋਲ ਬਣੀਆਂ ਝੁੱਗੀਆਂ 'ਚ ਅਬਦੁਲ ਪੁੱਤਰ ਜਮਾਲੁਦੀਨ ਪਿੰਡ ਬਕਤਾਬਾਰੀ ਆਪਣੀ ਪਤਨੀ ਨਾਲ ਰਹਿੰਦਾ ਸੀ, ਜੋ ਕਬਾੜ ਦਾ ਕੰਮ ਕਰਦਾ ਸੀ। 17 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਦੋਵੇਂ ਪਤੀ-ਪਤਨੀ 'ਚ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਗੁੱਸੇ 'ਚ ਆਏ ਅਬਦੁਲ ਨੇ ਆਪਣੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਕਬਾੜ ਹੇਠ ਦੱਬ ਕੇ ਉਸ ਦੇ ਭੱਜ ਜਾਣ ਦਾ ਡਰਾਮਾ ਕਰਨ ਲੱਗਾ ਪਰ ਉਸ ਦਾ ਡਰਾਮਾ ਬਹੁਤੀ ਦੇਰ ਨਾ ਚਲ ਸਕਿਆ। ਦਾਖਾ ਪੁਲਸ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਆਪਣੀ ਪੁਲਸ ਪਾਰਟੀ ਸਮੇਤ ਤਫਤੀਸ਼ ਦੌਰਾਨ ਉਕਤ ਮਹਿਲਾ ਦੀ ਲਾਸ਼ ਬਰਾਮਦ ਕਰ ਲਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਚੱਢਾ ਖੁਦਕੁਸ਼ੀ ਮਾਮਲਾ : ਹੋਟਲ ਤੇ ਸਪਾਟ ਦੀ ਜਾਂਚ ਕਰਨ ਪਹੁੰਚੀ ਐੱਸ. ਆਈ. ਟੀ
NEXT STORY