ਲੁਧਿਆਣਾ (ਅਨਿਲ) : ਇਥੇ ਥਾਣਾ ਮਹਿਰਬਾਨ ਅਧੀਨ ਪੈਂਦੇ ਇਲਾਕੇ 'ਚ ਦਾਜ ਦੇ ਭੁੱਖੇ ਪਤੀ ਵਲੋਂ ਆਪਣੀ ਪਤਨੀ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਮਾਛੀਆਂ ਕਲਾਂ ਦੀ ਰਹਿਣ ਵਾਲੀ ਔਰਤ ਨੇ ਸਹੁਰੇ ਪੱਖ ਦੇ ਖਿਲਾਫ ਪੁਲਸ 'ਚ ਮਾਮਲਾ ਦਰਜ ਕਰਾਇਆ ਹੈ। ਥਾਣਾ ਪ੍ਰਭਾਰੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਪਿੰਡ ਦੀ ਬਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ 15 ਸਤੰਬਰ ਨੂੰ ਉਹ ਆਪਣੇ ਸਹੁਰੇ ਘਰ ਸੀ। ਇਸ ਦੌਰਾਨ ਉਸ ਦਾ ਸਹੁਰਾ ਕੁਲਦੀਪ ਸਿੰਘ, ਸੱਸ ਕੁਲਵੰਤ ਕੌਰ, ਪਤੀ ਗੁਰਪ੍ਰੀਤ ਸਿੰਘ, ਦਿਓਰ ਮੋਤੀ ਸਿੰਘ, ਗਗਨਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਦਾਜ 'ਚ ਕਾਰ ਨਾ ਲਿਆਉਣ ਕਾਰਨ ਉਸ ਨਾਲ ਕੁੱਟਮਾਰ ਕੀਤੀ। ਪੀੜਤਾ ਦੇ ਮੁਤਾਬਕ ਇਸ ਦੀ ਸੂਚਨਾ ਉਸ ਨੇ ਆਪਣੇ ਪਿਤਾ ਗੁਰਦੇਵ ਸਿੰਘ ਵਾਸੀ ਮਾਛੀਵਾੜਾ ਨੂੰ ਦਿੱਤੀ। ਇਸ 'ਤੇ ਜਦੋਂ ਉਸ ਦੇ ਪਿਤਾ ਉਸ ਨੂੰ ਮਿਲਣ ਪੁੱਜੇ ਤਾਂ ਉਕਤ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਵੱਧ ਨਮੀ ਵਾਲੇ ਝੋਨੇ ਮੰਡੀ ਵਿਚ ਨਾ ਲਿਆਉਣ : ਕੁਲਬੀਰ ਸਿੰਘ ਮੱਤਾ
NEXT STORY