ਲੁਧਿਆਣਾ (ਤਰੁਣ) : ਕਰਵਾਚੌਥ ਵਾਲੇ ਦਿਨ 85 ਸਾਲਾ ਰਿਟਾਇਰਡ ਜ਼ਿਲ੍ਹਾ ਅਟਾਰਨੀ ਨੇ ਆਪਣੀ 80 ਸਾਲਾ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤੀ ਨੇ ਛੁਰੇ ਨਾਲ ਇਕ ਵਾਰ ਨਾਲ ਪਤਨੀ ਦਾ ਕੰਮ ਤਮਾਮ ਦਰ ਦਿੱਤਾ ਅਤੇ ਪਟਿਆਲਾ ਦੇ ਇਕ ਪਿੰਡ ’ਚ ਰਹਿਣ ਵਾਲੇ ਪੁੱਤਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਨਿਵਾਸੀ ਗੁਰਦੇਵ ਨਗਰ ਵਜੋਂ ਹੋਈ ਹੈ। ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਹਰਚਰਨ ਸਿੰਘ ਰਿਟਾਇਰਡ, ਜ਼ਿਲ੍ਹਾ ਅਟਾਰਨੀ (ਡੀ. ਏ. ਲੀਗਲ) ਹੈ, ਜੋ ਕਿ ਆਪਣੀ ਪਤਨੀ ਨਾਲ ਗੁਰਦੇਵ ਨਗਰ ਇਲਾਕੇ ’ਚ ਰਹਿੰਦਾ ਹੈ।
ਇਹ ਵੀ ਪੜ੍ਹੋ : ਖੁੱਲ੍ਹੀ ਬਹਿਸ ਦੌਰਾਨ CM ਮਾਨ ਨੇ ਟੋਲ ਪਲਾਜ਼ਿਆਂ ਬਾਰੇ ਦਿੱਤਾ ਵੱਡਾ ਬਿਆਨ, ਸੁਣੋ ਵੀਡੀਓ
ਪਰਿਵਾਰ ’ਚ ਕਾਫੀ ਸਮਾਂ ਪਹਿਲਾਂ ਘਰੇਲੂ ਕਲੇਸ਼ ਚੱਲ ਰਿਹਾ ਸੀ। ਹਰਚਰਨ ਸਿੰਘ ਦਾ ਪੁੱਤਰ ਪਟਿਆਲਾ ਦੇ ਨੇੜੇ ਇਕ ਪਿੰਡ ’ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਹਰਚਰਰਨ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਹੈ। ਇੰਚਾਰਜ ਨੇ ਦੱਸਿਆ ਕਿ ਹਰਚਰਨ ਸਿੰਘ ਦਾ ਬੁੱਧਵਾਰ ਦੁਪਹਿਰ ਨੂੰ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਹਰਚਰਨ ਨੇ ਛੁਰੇ ਨਾਲ ਪਤਨੀ ’ਤੇ ਹਮਲਾ ਕਰ ਦਿੱਤਾ। ਸਿਰ 'ਚ ਲੱਗੇ ਇਕ ਹੀ ਵਾਰ ਨਾਲ ਮਨਜੀਤ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਤੀ ਹੱਥੋਂ ਪਾਣੀ ਪੀ ਵਰਤ ਖੋਲ੍ਹਣ ਹੀ ਲੱਗੀ ਸੀ ਕਿ ਅੱਖਾਂ ਸਾਹਮਣੇ ਉੱਜੜਿਆ ਸੁਹਾਗ, ਗਸ਼ ਖਾ ਡਿੱਗੀ ਪਤਨੀ
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਫਿਲਹਾਲ ਪੁਲਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ। ਤਿਉਹਾਰ ਕਾਰਨ ਅਤੇ ਵੀ. ਆਈ. ਪੀ. ਡਿਊਟੀ ਕਾਰਨ ਪੁਲਸ ਕਾਫੀ ਰੁੱਝੀ ਹੋਈ ਹੈ। ਇਸ ਕਤਲ ਕੇਸ ਦੀ ਜਾਂਚ ਵੀਰਵਾਰ ਤੋਂ ਸ਼ੁਰੂ ਹੋਵੇਗੀ, ਜਦਕਿ ਇਸ ਮਰਡਰ ਕੇਸ ਸਬੰਧੀ ਏ. ਸੀ. ਪੀ. ਸਿਵਲ ਲਾਈਨ ਜਸਰੂਪ ਕੌਰ ਬਾਠ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਮੋਬਾਇਲ ਪਿਕ ਨਹੀਂ ਕੀਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਬੋਹਰ ਵਿਖੇ ਗਰਭਵਤੀ ਔਰਤ ਦੀ ਬੱਸ 'ਚ ਹੋਈ ਡਿਲਿਵਰੀ, ਪਰਮਾਤਮਾ ਦੀ ਕਿਰਪਾ ਨਾਲ ਜੱਚਾ-ਬੱਚਾ ਦੋਵੇਂ ਤੰਦਰੁਸਤ
NEXT STORY