ਚੰਡੀਗੜ੍ਹ (ਸੁਸ਼ੀਲ) : ਪਤੀ ਦੀ ਕੁੱਟਮਾਰ ਤੋਂ ਦੁਖੀ ਪਤਨੀ ਨੇ ਭਰਾ ਨੇ ਮਿਲ ਸੈਕਟਰ-25 ਦੀ ਪਾਰਕਿੰਗ 'ਚ ਪਤੀ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਸਾਲੇ ਨੇ ਕੈਂਚੀ ਨਾਲ ਜੀਜੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਪਤਨੀ ਨੇ ਪਤੀ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ, ਜਿਸ ਕਾਰਣ ਉਹ ਲਹੂ-ਲੂਹਾਨ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਦੀਪਕ ਨੂੰ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ। ਸੈਕਟਰ-11 ਥਾਣਾ ਪੁਲਸ ਨੇ ਜ਼ਖ਼ਮੀ ਦੀਪਕ ਦੀ ਸ਼ਿਕਾਇਤ 'ਤੇ ਪਤਨੀ ਰੇਣੂ ਅਤੇ ਸਾਲੇ ਅੰਕਿਤ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ 'ਚ ਕੀਤੀ ਖ਼ੁਦਕੁਸ਼ੀ
ਪਾਰਕਿੰਗ 'ਚ ਬਹਿਸ ਕਰਨ ਲੱਗੇ
ਘਟਨਾ ਵੀਰਵਾਰ ਦੁਪਹਿਰ ਕਰੀਬ 1:40 ਵਜੇ ਦੀ ਹੈ। ਸੈਕਟਰ-56 ਨਿਵਾਸੀ ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-25 ਸਥਿਤ ਇਕ ਦਫ਼ਤਰ 'ਚ ਨੌਕਰੀ ਕਰਦਾ ਹੈ। ਵੀਰਵਾਰ ਦੁਪਹਿਰ ਪਤਨੀ ਰੇਣੂ ਦਾ ਫੋਨ ਆਇਆ ਅਤੇ ਦਫ਼ਤਰ ਦੇ ਬਾਹਰ ਆਉਣ ਲਈ ਕਿਹਾ। ਉਹ ਦਫ਼ਤਰ ਤੋਂ ਬਾਹਰ ਪਾਰਕਿੰਗ ਵਿਚ ਆ ਗਿਆ। ਪਾਰਕਿੰਗ ਵਿਚ ਪਤਨੀ ਰੇਣੂ ਅਤੇ ਸਾਲਾ ਅੰਕਿਤ ਰੋਹਿਲਾ ਖੜ੍ਹਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਕਾਲੀਆਂ 'ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ
ਅੰਕਿਤ ਅਤੇ ਰੇਣੂ ਉਸ ਨਾਲ ਬਹਿਸ ਕਰਨ ਲੱਗੇ। ਇੰਨੇ 'ਚ ਸਾਲੇ ਨੇ ਦੀਪਕ ਦੀ ਜੇਬ 'ਚੋਂ ਕੈਂਚੀ ਕੱਢੀ ਅਤੇ ਉਸ ਦੀ ਗਰਦਨ 'ਤੇ ਵਾਰ ਕਰ ਦਿੱਤਾ। ਗਰਦਨ 'ਚੋਂ ਖੂਨ ਆਉਣ 'ਤੇ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ 'ਤੇ ਪਤਨੀ ਅਤੇ ਸਾਲੇ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਲੋਕ ਇਕੱਠੇ ਹੋ ਗਏ ਅਤੇ ਵਿਚਕਾਰ ਬਚਾਅ ਕਰਨ ਲੱਗੇ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਆਉਣ ਵਾਲੇ ਮੁਸਾਫਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ
ਚਾਰ ਸਾਲ ਤੋਂ ਪ੍ਰੇਸ਼ਾਨ ਸੀ
ਵੀਡੀਓ ਵਿਚ ਪਤਨੀ ਬੋਲ ਰਹੀ ਹੈ ਕਿ ਉਹ ਚਾਰ ਸਾਲ ਤੋਂ ਉਸ ਨੂੰ ਭੁਗਤ ਰਹੀ ਹੈ। ਇਹ ਕਹਿ ਕੇ ਪਤੀ ਨੂੰ ਕੁੱਟਦੀ ਰਹੀ। ਪਤਨੀ ਇਹ ਵੀ ਆਖ ਰਹੀ ਹੈ ਕਿ ਜੇਕਰ ਉਸ ਨੇ ਹੁਣ ਆਪਣੇ ਪਤੀ ਨੂੰ ਛੱਡ ਦਿੱਤਾ ਤਾਂ ਉਹ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰੇਗਾ। ਉਧਰ ਵੀਡੀਓ ਹਮਲਾਵਰ ਭੈਣ ਭਰਾ ਇਹ ਵੀ ਆਖ ਰਹੇ ਹਨ ਕਿ ਦੀਪਕ ਕੈਂਚੀ ਆਪਣੇ ਨਾਲ ਲੈ ਕੇ ਹੀ ਆਇਆ ਸੀ।
10 ਮਿੰਟ ਬਾਅਦ ਸੂਚਨਾ ਮਿਲਣ 'ਤੇ ਪਹੁੰਚੇ ਟ੍ਰੈਫਿਕ ਕਾਮਿਆਂ ਨੇ ਉਨ੍ਹਾਂ ਨੂੰ ਛੁਡਵਾਇਆ ਅਤੇ ਦੀਪਕ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਗਿਰੋਹ ਗਿੱਦੜਬਾਹਾ 'ਚ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਹੁਣ ਸਕਿਓਰਟੀ ਨੰਬਰ ਪਲੇਟ ਨਾ ਲੱਗੀ ਹੋਣ 'ਤੇ ਲੱਗੇਗਾ ਭਾਰੀ ਜੁਰਮਾਨਾ
NEXT STORY