ਮੁਕਤਸਰ/ਗਿੱਦੜਬਾਹਾ (ਰਿਣੀ, ਚਾਵਲਾ) : ਜ਼ਿਲ੍ਹਾ ਪਠਾਨਕੋਟ ਵਿਖੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਵਿਚੋਂ ਇਕ ਔਰਤ ਸਮੇਤ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਸ ਨੇ ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿਚ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਸ ਨੇ 12 ਬੋਰ ਦੀ ਬੰਦੂਕ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਪੰਚਾਇਤੀ ਵਿਆਹੀ ਮੁਟਿਆਰ ਦੀ ਥਾਣੇ 'ਚ ਕੁੱਟਮਾਰ, ਇਨਸਾਫ ਲਈ ਸੜਕ 'ਤੇ ਲੇਟ ਗਈ ਕੁੜੀ (ਤਸਵੀਰਾਂ)
ਪੁਲਸ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਹ ਗਿਰੋਹ ਯੂ. ਪੀ-ਬਿਹਾਰ ਦਾ ਰਹਿਣ ਵਾਲਾ ਹੈ ਅਤੇ ਖਾਲੀ ਪਲਾਟਾਂ ਵਿਚ ਝੁੱਗੀਆਂ ਝੋਂਪੜੀਆਂ ਬਣਾ ਕੇ ਰਹਿੰਦਾ ਹੈ ਤਾਂ ਜੋ ਇਨ੍ਹਾਂ 'ਤੇ ਕਿਸੇ ਨੂੰ ਸ਼ੱਕ ਨਾ ਹੋਵੇ। ਪੁਲਸ ਮੁਤਾਬਕ ਇਨ੍ਹਾਂ ਕੋਲੋਂ ਹੋਰ ਵੀ ਵੱਡੀਆਂ ਵਾਰਦਾਤਾਂ ਬਾਰੇ ਖ਼ੁਲਾਸੇ ਹੋਣ ਦੀ ਉਮੀਦ ਹੈ। ਫ਼ਿਲਹਾਲ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਕੈਂਟ 'ਚ ਐੱਨ. ਆਰ. ਆਈ. ਦੇ 17 ਸਾਲਾ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ
ਇਸ ਤਰ੍ਹਾਂ ਗ੍ਰਿਫ਼ਤਾਰ ਹੋਇਆ ਗਿਰੋਹ
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਓ.ਸੀ.ਸੀ. ਯੂਨਿਟ ਦੇ ਮੈਂਬਰ ਗਿੱਦੜਬਾਹਾ ਪੁਲਸ ਨਾਲ ਗਿੱਦੜਬਾਹਾ ਮਲੋਟ ਰੋਡ 'ਤੇ ਕੋਟਭਾਈ ਚੌਂਕ ਵਿਖੇ ਮੌਜੂਦ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਕਾਜ਼ਮ ਉਰਫ ਟਿੰਡਾ ਵਾਸੀ ਤਲਾਪੜਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ, ਚਾਹਤ ਉਰਫ਼ ਜਾਨ ਅਤੇ ਰਾਹੁਲ ਵਾਸੀ ਮੱਖਰਪੁਰ ਥਾਣਾ ਬਿਲਲੌਲ ਜ਼ਿਲ੍ਹਾ ਕਾਨਪੁਰ ਅਤੇ ਤਵੀਜਲ ਬੀਬੀ ਵਾਸੀ ਤਲਾਪੜਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਆਪਣੇ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਵੱਡਾ ਗੈਂਗ ਬਣਾਇਆ ਹੈ ਅਤੇ ਇਹ ਗੈਂਗ ਕਿਤੇ ਵੀ ਛੰਨਾ ਪਾ ਕੇ ਰਹਿਣ ਲੱਗਦੇ ਹਨ ਅਤੇ ਭਿਖਾਰੀ ਆਦਿ ਦੇ ਭੇਸ ਵਿਚ ਚੰਗੇ ਘਰਾਂ ਦੀ ਰੇਕੀ ਕਰਕੇ ਰਾਤ ਸਮੇਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਹਥਿਆਰਾਂ ਦੀ ਨੋਕ ਤੇ ਇਹ ਗੈਂਗ ਕਤਲ, ਡਕੈਤੀਆਂ ਅਤੇ ਹੋਰ ਜ਼ੁਰਮਾਂ ਨੂੰ ਅੰਜਾਮ ਦਿੰਦਾ ਹੈ। ਉਨ੍ਹਾ ਦੱਸਿਆ ਕਿ ਇਸ ਗੈਂਗ ਵਲੋਂ ਉੱਤਰਾਖੰਡ ਅਤੇ ਪੰਜਾਬ ਅੰਦਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਕਈ ਮੁਕੱਦਮਿਆਂ ਵਿਚ ਇਹ ਜੇਲ ਵੀ ਜਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਗਿਰੋਹ ਵਲੋਂ 25-26 ਫਰਵਰੀ ਦੀ ਅੱਧੀ ਰਾਤ ਨੂੰ ਪਿੰਡ ਹੁਸਨਰ ਥਾਣਾ ਗਿੱਦੜਬਾਹਾ ਵਿਖੇ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਵਿਚ ਇਕ ਔਰਤ ਗੰਭੀਰ ਜ਼ਖ਼ਮੀ ਹੋਈ ਸੀ। ਇਸ ਤੋਂ ਇਲਾਵਾ 19-20 ਅਗਸਤ ਦੀ ਰਾਤ ਨੂੰ ਇਨ੍ਹਾ ਨੇ ਪਿੰਡ ਬਰਿਆਲ ਸ਼ਾਹਪੁਰ ਕੰਡੀ ਜ਼ਿਲ੍ਹਾ ਪਠਾਨਕੋਟ ਪਿੰਡ ਦੇ ਲਿੰਕ ਰੋਡ ਤੇ ਇਕ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਇਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਤਲਾਹ ਤੇ ਕਾਰਵਾਈ ਕਰਦਿਆਂ ਵਰਧਮਾਨ ਢਾਬੇ ਦੇ ਪਿੱਛੇ ਵੀਰਾਨ ਜਗ੍ਹਾ 'ਤੇ ਛਾਪਾਮਾਰੀ ਕਰਕੇ ਮੌਕੇ ਤੋਂ ਗ੍ਰਿਫਤਾਰ ਕੀਤਾ ਅਤੇ ਇਨ੍ਹਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 458, 459, 395, 412 ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਜਿਮ ਜਾ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
20 ਅਗਸਤ ਨੂੰ ਵਾਪਰੀ ਸੀ ਵਾਰਦਾਤ
ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਠਾਨਕੋਟ 'ਚ ਹਲਕਾ ਸੁਜਾਨਪੁਰ ਦੇ ਪਿੰਡ ਥਰਿਆਲ 'ਚ
ਰਹਿੰਦੇ ਕਰੀਬੀ ਰਿਸ਼ਤੇਦਾਰ ਦਾ ਲੁਟੇਰਿਆਂ ਵਲੋਂ 20 ਅਗਸਤ ਨੂੰ ਕਤਲ ਕਰ ਦਿੱਤਾ ਗਿਆ। ਲੁਟੇਰਿਆਂ ਨੇ ਰਾਤ ਨੂੰ ਘਰ 'ਚ ਹਮਲਾ ਕਰਕੇ ਸੁਰੇਸ਼ ਰੈਨਾ ਦੇ ਪਰਿਵਾਰ 5 ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ ਸੀ, ਇਸ ਵਾਰਦਾਤ ਵਿਚ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਨਹਿਰ 'ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮਾਂ ਨੇ ਕਿਹਾ ਪ੍ਰੇਮ ਸੰਬੰਧਾਂ 'ਚ ਹੋਇਆ ਕਤਲ
ਲੁਧਿਆਣਾ ’ਚ 'ਬਿਜਲੀ ਬਿਲਿੰਗ' ਮਸ਼ੀਨਾਂ ਬੰਦ, ਪਰੇਸ਼ਾਨ ਹੋਣ ਲੱਗੇ ਖਪਤਕਾਰ
NEXT STORY