ਅੰਮ੍ਰਿਤਸਰ (ਅਵਦੇਸ਼) : ਜਲੰਧਰ ਪੀ. ਏ. ਪੀ. 'ਚ ਤਾਇਨਾਤ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ 'ਚ ਪੁਤਲੀਘਰ ਨੇੜੇ ਸਥਿਤ ਆਪਣੇ ਘਰ ਬੀਤੀ ਰਾਤ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਇੰਸਪੈਕਟਰ ਸ਼ਿਵਚਰਨ ਦੇ ਰੂਪ ਵਿਚ ਹੋਈ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਵਚਰਨ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਇੰਸਪੈਕਟਰ ਸ਼ਿਵਚਰਨ ਪਰਮੋਟ ਹੋ ਕੇ ਡੀ. ਐੱਸ. ਪੀ. ਬਣਨ ਵਾਲੇ ਸਨ।
ਇਹ ਵੀ ਪੜ੍ਹੋ : ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਗਿਰੋਹ ਗਿੱਦੜਬਾਹਾ 'ਚ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਅਤੇ ਏ. ਐੱਸ. ਆਈ. ਦਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਘਟਨਾ 'ਚ ਵਰਤੀ ਗਈ ਰਿਵਾਲਵਰ ਵੀ ਕਬਜ਼ੇ ਵਿਚ ਲੈ ਲਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕੋਰੋਨਾ ਕਾਰਣ 18 ਸਾਲਾ ਨੌਜਵਾਨ ਸਮੇਤ 2 ਦੀ ਮੌਤ
ਹੁਣ ਤਕ ਦੀ ਜਾਂਚ ਮੁਤਾਬਕ ਸ਼ਿਵਚਰਨ ਵਲੋਂ ਇਹ ਕਦਮ ਕਿਸੇ ਪ੍ਰੇਸ਼ਾਨੀ ਕਾਰਨ ਚੁੱਕਿਆ ਹੈ। ਜਿਸ ਦੀ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਦੋ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ ਅਤੇ ਸ਼ਿਵਚਰਨ ਅੰਮ੍ਰਿਤਸਰ ਦੇ ਪੇਸ਼ੀ ਸੈੱਲ ਵਿਚ ਵੀ ਤਾਇਨਾਤ ਰਹਿ ਚੁੱਕੇ ਹਨ। ਮੌਜੂਦਾ ਸਮੇਂ 'ਚ ਉਹ ਜਲੰਧਰ ਪੀ. ਏ. ਪੀ. ਵਿਖੇ ਡਿਊਟੀ ਦੇ ਰਹੇ ਸਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗਠਜੋੜ ਟੁੱਟਣ ਪਿੱਛੋਂ ਭਾਜਪਾ ਨੇ ਬੀੜੀਆਂ ਅਕਾਲੀ ਦਲ ਵੱਲ ਤੋਪਾਂ, ਬਾਦਲਾਂ ਨੂੰ ਦਿੱਤਾ ਮੋੜਵਾਂ ਜਵਾਬ
ਦਰਿੰਦਗੀ ਦੀਆਂ ਹੱਦਾਂ ਪਾਰ: ਘਰ 'ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
NEXT STORY