ਮੁੱਲਾਂਪੁਰ ਦਾਖਾ (ਕਾਲੀਆ) : 29 ਮਈ ਦੀ ਅੱਧੀ ਰਾਤ ਨੂੰ ਗੁਰਤੇਜ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ, ਧੀ ਗੁਰਰਹਿਮਤ ਕੌਰ ਅਤੇ ਸਾਲ਼ੇ ਤਲਵਿੰਦਰ ਸਿੰਘ ਉਪਰ ਆਪਣੀ ਗੰਨ ਨਾਲ ਫਾਇਰ ਕਰ ਦਿੱਤੇ ਅਤੇ ਗੈਸ ਸਿਲੰਡਰ ਨੂੰ ਬੰਬ ਬਣਾ ਕੇ ਉਨ੍ਹਾਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਪੁੱਜੇ ਏ. ਐੱਸ.ਆਈ. ਕੁਲਦੀਪ ਸਿੰਘ ਸਮੇਤ ਪੁਲਸ ਪਾਰਟੀ ਉਪਰ ਵੀ ਗੋਲੀ ਦਾਗ ਦਿੱਤੀ ਪਰ ਉਹ ਵਾਲ-ਵਾਲ ਬਚ ਗਏ। ਲਗਭਗ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 4 ਲੜਕੀਆਂ ਸਮੇਤ 7 ਗ੍ਰਿਫ਼ਤਾਰ
ਏ. ਐੱਸ. ਆਈ. ਕੁਲਦੀਪ ਸਿੰਘ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਮੈਂ ਥਾਣਾ ਦਾਖਾ ਵਿਖੇ ਡਿਊਟੀ ਅਫਸਰ ਤਾਇਨਾਤ ਸੀ। ਇਸ ਦੌਰਾਨ 112 ਤੋਂ ਸ਼ਿਕਾਇਤ ਗੁਰਪਰੀਤ ਕੌਰ ਪਤਨੀ ਗੁਰਤੇਜ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬੱਦੋਵਾਲ ਵਲੋਂ ਮਿਲੀ ਕਿ ਉਸ ਦਾ ਘਰ ਵਾਲਾ ਜੋ ਕਿ ਸ਼ਰਾਬੀ ਹਾਲਤ ਵਿਚ ਹੈ। ਆਪਣੀ ਗੰਨ 12 ਬੋਰ ਨਾਲ ਮੈਨੂੰ, ਮੇਰੀ ਧੀ ਅਤੇ ਮੇਰੇ ਭਰਾ ਤਲਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ (ਰਾਏਕੋਟ) ਨੂੰ ਮਾਰਨ ਦੀ ਨੀਅਤ ਨਾਲ ਫਾਇਰ ਕਰ ਰਿਹਾ ਹੈ। ਉਕਤ ਨੇ ਦੱਸਿਆ ਕਿ ਉਹ ਮੈਨੂੰ ਲੈਣ ਲਈ ਆਇਆ ਹੋਇਆ ਹੈ ਕਿਉਂਕਿ ਮੇਰਾ ਘਰ ਵਾਲਾ ਗੁਰਤੇਜ ਸਿੰਘ ਮੈਨੂੰ ਅਤੇ ਮੇਰੀ ਬੇਟੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਆਪਣੀ ਗੰਨ 12 ਬੋਰ ਨਾਲ ਸਾਡੇ ਵੱਲ ਸਿੱਧੇ ਫਾਇਰ ਮਾਰਦਾ ਹੈ ਜਿਸ ਕਰਕੇ ਸਾਨੂੰ ਜਾਨ ਮਾਲ ਦਾ ਖ਼ਤਰਾ ਹੈ। ਸ਼ਿਕਾਇਤ ’ਤੇ ਮੈਂ ਸਮੇਤ ਹੌਲਦਾਰ ਗੁਰਪ੍ਰੀਤ ਸਿੰਘ, ਸਿਪਾਹੀ ਗੁਰਦਿਆਲ ਸਿੰਘ ਅਤੇ ਮੇਜਰ ਸਿੰਘ ਨਾਲ ਮੌਕੇ ’ਤੇ ਪੁੱਜਾ। ਮੁਲਜ਼ਮ ਆਪਣੀ ਗੰਨ ਨਾਲ ਮੌਕੇ ’ਤੇ ਫਾਇਰ ਕਰ ਰਿਹਾ ਸੀ ਅਤੇ ਇਸ ਕੋਲ ਇਕ ਗੈਸ ਸਿਲੰਡਰ ਸੀ ਜਿਸ ਨੂੰ ਆਪਣੇ ਅੱਗੇ ਅੱਗੇ ਲਿਆ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਇਸ ਗੈਸ ਸਿਲੰਡਰ ਵਿਚ ਗੋਲ਼ੀ ਮਾਰ ਕੇ ਇਸ ਦਾ ਬੰਬ ਬਣਾ ਕੇ ਆਪਣੀ ਘਰ ਵਾਲੀ, ਧੀ ਅਤੇ ਸਾਲ਼ੇ ਨੂੰ ਜਾਨੋਂ ਮਾਰ ਦੇਣਾ ਹੈ।
ਇਹ ਵੀ ਪੜ੍ਹੋ : 12 ਸਾਲਾ ਬੱਚੀ ਬਣੀ ਮਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਇਸ ਦੌਰਾਨ ਜਦੋਂ ਮੈਂ ਮੌਕੇ ’ਤੇ ਪੁੱਜਾ ਤਾਂ ਮੁਲਜ਼ਮ ਨੇ ਮੈਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਮਾਰਿਆ। ਮੈਂ ਅਤੇ ਮੇਰੇ ਸਾਥੀਆਂ ਨੇ ਥੱਲੇ ਡਿਗ ਕੇ ਜਾਨ ਬਚਾਈ। ਫਿਰ ਅਸੀਂ ਇਸ ਨੂੰ 12 ਬੋਰ ਗੰਨ ਸਮੇਤ ਕਾਬੂ ਕਰ ਲਿਆ ਜਿਸ ਨੂੰ ਅਨਲੋਡ ਕਰਨ ’ਤੇ ਦੋ ਕਾਰਤੂਸ ਜਿੰਦਾ ਬਰਾਮਦ ਹੋਏ ਅਤੇ ਆਸਪਾਸ ਸਰਚ ਕਰਨ ’ਤੇ 6 ਖੋਲ ਕਾਰਤੂਸ ਬਰਾਮਦ ਹੋਏ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਤਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਗੁਰਪ੍ਰੀਤ ਕੌਰ ਅਤੇ ਭਾਣਜੀ ਗੁਰਸਿਮਰਤ ਕੌਰ ਨੂੰ ਮੇਰਾ ਜੀਜਾ ਗੁਰਤੇਜ ਸਿੰਘ ਤੰਗ ਪ੍ਰੇਸ਼ਾਨ ਕਰਦਾ ਹੋਣ ਕਰਕੇ ਇਹ ਸਾਡੇ ਕੋਲ ਆ ਗਏ ਅਤੇ ਜੀਜਾ ਇਨ੍ਹਾਂ ਨੂੰ ਲੈਣ ਲਈ ਆਇਆ ਸੀ, ਜਿਸ ਨੇ ਆਉਂਦੇ ਸਾਰ ਮੇਰੇ ਉਪਰ ਵੀ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਮੇਰੀ ਕਾਰ ਦੇ ਚਾਰੇ ਟਾਇਰ ਆਪਣੀ ਗੰਨ ਨਾਲ ਫਾਇਰ ਕਰਕੇ ਪਾੜ ਦਿੱਤੇ। ਥਾਣਾ ਦਾਖਾ ਦੇ ਮੁਖੀ ਇੰਸ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ 12 ਬੋਰ ਪੰਪ ਐਕਸ਼ਨ ਗੰਨ, 2 ਜਿੰਦਾ ਕਾਰਤੂਸ ਅਤੇ 6 ਖੋਲ ਕਾਰਤੂਸ ਅਤੇ ਏਟੀਅਸ ਕਾਰ ਨੂੰ ਕਬਜ਼ੇ ਵਿਚ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੁੜੀ ਨੂੰ ਨੌਕਰੀ ਦਿਵਾਉਣ ਦਾ ਲਾਰਾ ਲਾ ਦੁਬਈ ਬੁਲਾਇਆ, ਫਿਰ ਜੋ-ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਿਓ ਨੂੰ ਆਪਣੇ ਨੌਜਵਾਨ ਪੁੱਤ ਨੂੰ ਸਮਝਾਉਣਾ ਪਿਆ ਮਹਿੰਗਾ, ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY