ਜਲੰਧਰ (ਮ੍ਰਿਦੁਲ)— ਕਾਦੀਆਂਵਾਲੀ ਵਿਚ ਬੀਤੀ ਦੇਰ ਸ਼ਾਮ ਨਸ਼ੇ ਨਾਲ ਦੰਦ ਸਾਫ ਕਰਨ ਵਾਲੀ ਔਰਤ ਨੇ ਪਤੀ ਨਾਲ ਝਗੜਨ ਤੋਂ ਬਾਅਦ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਦੀ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਐੱਸ. ਐੱਚ. ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੁਮਨ ਪਤਨੀ ਰਾਮ ਪ੍ਰਕਾਸ਼ ਵਜੋਂ ਹੋਈ ਹੈ। ਰਾਮ ਪ੍ਰਕਾਸ਼ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਸੁਮਨ ਕਾਫੀ ਸਾਲਾਂ ਤੋਂ ਨਸ਼ੇ ਨਾਲ ਦੰਦ ਸਾਫ ਕਰਦੀ ਸੀ। ਸ਼ਾਮ ਨੂੰ ਉਸ ਦਾ ਪਤਨੀ ਨਾਲ ਮੁੜ ਇਸ ਮਾਮਲੇ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਕਮਰੇ ਵਿਚ ਫਾਹਾ ਲੈ ਲਿਆ।
ਈ. ਵੀ. ਐੱਮ. ਮਸ਼ੀਨਾਂ 'ਤੇ ਖਹਿਰਾ ਦਾ ਬਿਆਨ, ਕੈਪਟਨ ਵੀ ਸੁਖਬੀਰ ਦੀ ਰਾਹ 'ਤੇ
NEXT STORY