ਜਲੰਧਰ (ਸੁਨੀਲ)— ਪਿਛਲੇ 5 ਦਿਨਾਂ ਤੋਂ ਜਲੰਧਰ 'ਚ ਜੰਗਲੀ ਬਾਂਦਰ ਦੇ ਕਾਰਨ ਦਹਿਸ਼ਤ ਫੈਲੀ ਹੋਈ ਸੀ, ਜੋਕਿ ਦੇਰ ਸ਼ਾਮ ਵਣ ਵਿਭਾਗ ਅਤੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਖਤਮ ਹੋ ਗਈ। ਦਰਅਸਲ ਪਿਛਲੇ 5 ਦਿਨਾਂ ਤੋਂ ਪਠਾਨਕੋਟ ਬਾਈਪਾਸ, ਗੁੱਜਾ ਪੀਰ, ਟਰਾਂਸਪੋਰਟ ਨਗਰ 'ਚ ਜੰਗਲੀ ਬਾਂਦਰ ਨੇ ਆਤੰਕ ਮਚਾਇਆ ਹੋਇਆ ਸੀ ਅਤੇ ਬੀਤੀ ਸ਼ਾਮ ਵਣ ਵਿਭਾਗ ਦੀ ਟੀਮ ਅਤੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਬਾਂਦਰ ਨੂੰ ਕਾਬੂ ਕਰ ਲਿਆ ਗਿਆ।
ਇਸੇ ਬਾਂਦਰ ਵੀਰਵਾਰ ਨੂੰ ਇਕ ਖੂੰਖਾਰ ਕਿਸਮ ਦੇ ਪਿਟਬੁੱਲ ਕੁੱਤੇ ਨੂੰ ਕਾਫੀ ਲਹੂ-ਲੁਹਾਣ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ 60 ਟਾਂਕੇ ਲਾਉਣੇ ਪਏ। ਸ਼ੁੱਕਰਵਾਰ ਸ਼ਾਮ ਟਰਾਂਸਪੋਰਟ ਨਗਰ 'ਚ ਮੁਹੱਲਾ ਵਾਸੀਆਂ ਨੇ ਬਾਂਦਰ ਨੂੰ ਘੁੰਮਦੇ ਦੱਖਿਆ ਤਾਂ ਉਹ ਡੰਡੇ, ਬੇਸਬਾਲ ਲੈ ਕੇ ਉਸ ਦਾ ਪਿੱਛਾ ਕਰਨ ਲੱਗੇ ਅਤੇ ਬਾਂਦਰ ਭੱਜਦੇ-ਭੱਜਦੇ ਟਰਾਂਸਪੋਰਟ ਨਗਰ ਦੀ ਇਕ ਫੈਕਟਰੀ ਦੇ ਕਮਰੇ 'ਚ ਵੜ ਗਿਆ।
ਪਿੱਛਾ ਕਰਦੇ ਹੋਏ ਲੋਕਾਂ ਨੇ ਤੁਰੰਤ ਕਮਰੇ ਦੀ ਕੁੰਡੀ ਲਗਾ ਕੇ ਰਾਹਤ ਦਾ ਸਾਹ ਲਿਆ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਕੁਝ ਸਮੇਂ ਬਾਅਦ ਵਣ ਵਿਭਾਗ ਦੀ ਟੀਮ ਰੈਸਕਿਊ ਕਰਨ ਲਈ ਮੌਕੇ 'ਤੇ ਪਹੁੰਚੀ। ਵਣ ਵਿਭਾਗ ਦੀ ਟੀਮ ਨੇ ਕਮਰੇ ਦੇ ਦਰਵਾਜ਼ੇ ਅੱਗੇ ਪਿੰਜਰਾ ਲਗਾ ਦਿੱਤਾ ਅਤੇ ਬਾਂਦਰ ਨੂੰ ਬੇਹੋਸ਼ ਕਰਨ ਲਈ ਕੁਲ 3 ਟੀਕੇ ਲਾਏ ਗਏ। ਬਾਂਦਰ ਦੇ ਬੇਹੋਸ਼ ਹੋਣ ਤੋਂ ਬਾਅਦ ਵਣ ਵਿਭਾਗ ਦੀ ਟੀਮ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਂਦਰ ਨੂੰ ਪਿੰਜਰੇ 'ਚ ਪਾ ਕੇ ਲੈ ਗਈ।
ਵਣ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਉਹ ਫੜੇ ਗਏ ਬਾਂਦਰ ਨੂੰ ਜੰਗਲ 'ਚ ਉਥੇ ਛੱਡਣਗੇ ਜਿੱਥੇ ਹੋਰ ਕੋਈ ਬਾਂਦਰ ਨਾ ਹੋਵੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਕਿ ਬਾਂਦਰ ਸ਼ਹਿਰ ਦੇ ਇਲਾਕੇ 'ਚ ਕਾਫੀ ਸਮਾਂ ਬਿਤਾ ਚੁੱਕਾ ਹੈ ਅਤੇ ਹਮਲਾਵਾਰ ਵੀ ਹੋ ਚੁੱਕਾ ਹੈ। ਜੇਕਰ ਉਸ ਨੂੰ ਬਾਕੀ ਬਾਂਦਰਾਂ ਨਾਲ ਛੱਡਿਆ ਗਿਆ ਤਾਂ ਉਥੇ ਦੇ ਬਾਂਦਰ ਉਸ ਨੂੰ ਸਵੀਕਾਰ ਨਹੀਂ ਕਰਨਗੇ ਜਾਂ ਫਿਰ ਫੜਿਆ ਗਿਆ ਬਾਂਦਰ ਉਨ੍ਹਾਂ ਨੂੰ ਵੀ ਹਮਲਾਵਰ ਬਣਾ ਸਕਦਾ ਹੈ।
ਬਾਬਾ ਜੀਵਨ ਸਿੰਘ ਦੇ ਡੇਰੇ ’ਚੋਂ 1.5 ਕਰੋੜ ਰੁਪਏ ਲੁੱਟਣ ਵਾਲੇ 4 ਲੁਟੇਰੇ ਕਾਬੂ
NEXT STORY