ਚੰਡੀਗੜ੍ਹ (ਅਸ਼ਵਨੀ) : ਬੀਤੇ ਕਈ ਦਹਾਕਿਆਂ ’ਚ ਪੰਜਾਬ ’ਤੇ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਦਾ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਕੀ ਉਹ 40 ਦਿਨਾਂ ਦੇ ਕਾਰਜਕਾਲ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਗਏ 7,000 ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਵੀ ਦੇਣਗੇ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਜੋ ਬੀਤੇ 50 ਸਾਲਾਂ ਵਿਚ ਨਹੀਂ ਕਰ ਸਕੀਆਂ, ‘ਆਪ’ ਨੇ 40 ਦਿਨਾਂ ਵਿਚ ਹੀ ਕਰ ਵਿਖਾਇਆ ਹੈ। ਵੜਿੰਗ ਨੇ ਕਿਹਾ ਕਿ ਇਕ ਦਿਨ ਦੇ 175 ਕਰੋੜ ਰੁਪਏ (40 ਦਿਨਾਂ ਵਿਚ 7,000 ਕਰੋੜ ਰੁਪਏ) ਦੇ ਨਾਲ ਜੇਕਰ ‘ਆਪ’ ਸਰਕਾਰ ਹੋਰ 5 ਸਾਲ ਸੱਤਾ ’ਤੇ ਰਹੇ, ਤਾਂ ਰਾਜ ’ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਹ ਸਰਕਾਰ 5 ਸਾਲਾਂ ਵਿਚ ਰਾਜ ਦੇ ਸਿਰ ਇੰਨਾ ਕਰਜ਼ ਚੜ੍ਹਾ ਦੇਵੇਗੀ, ਜੋ ਬਾਕੀ ਸਰਕਾਰਾਂ ਨੇ 50 ਸਾਲਾਂ ਵਿਚ ਕੀਤਾ।
ਮੁੱਖ ਮੰਤਰੀ ਨੂੰ ਪਟਿਆਲਾ ਦੌਰਾ ਕਰਨਾ ਚਾਹੀਦਾ ਸੀ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਗਾਇਬ ਹੋ ਗਏ ਹਨ, ਜਿਨ੍ਹਾਂ ਨੂੰ ਲੋਕਾਂ ਵਿਚ ਮੁੜ ਭਰੋਸਾ ਕਾਇਮ ਕਰਨ ਲਈ ਪਟਿਆਲਾ ਵਿਚ ਦਿਸਣਾ ਚਾਹੀਦਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਅਸੀਂ ਸਮਝ ਸਕਦੇ ਹਾਂ ਕਿ ਬੀਤੇ ਦਿਨੀਂ ਤੁਸੀਂ ਦਿੱਲੀ ’ਚ ਮੁੱਖ ਮੰਤਰੀਆਂ ਦੀ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਣਾ ਸੀ ਪਰ ਤੁਸੀਂ ਅੱਜ ਸ਼ਹਿਰ ਦੇ ਦੌਰੇ ’ਤੇ ਕਿਉਂ ਨਹੀਂ ਗਏ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਅਸੀਂ ਸਮਝ ਸਕਦੇ ਹਾਂ ਕਿ ਬੀਤੇ ਦਿਨੀਂ ਤੁਸੀਂ ਦਿੱਲੀ ਵਿਚ ਮੁੱਖ ਮੰਤਰੀਆਂ ਦੀ ਕਾਨਫਰੰਸ ਵਿਚ ਸ਼ਾਮਲ ਹੋਣਾ ਸੀਪਰ ਤੁਸੀ ਅੱਜ ਸ਼ਹਿਰ ਦੇ ਦੌਰੇ ’ਤੇ ਕਿਉਂ ਨਹੀਂ ਗਏ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਵਰਗੇ ਸੰਵੇਦਨਸ਼ੀਲ ਰਾਜ ਲਈ ਉਚਿਤ ਨਹੀਂ ਹੈ ਕਿ ਉਸਦਾ ਮੁੱਖ ਮੰਤਰੀ ਪੂਰੀ ਤਰ੍ਹਾਂ ਨਾਲ ਕਿਸੇ ਹੋਰ ’ਤੇ ਨਿਰਭਰ ਹੈ। ਇੱਥੋਂ ਤੱਕ ਕਿ ਉਸਦੇ ਬਰਾਡਕਾਸਟ ਹੋਣ ਵਾਲੇ ਪਹਿਲਾਂ ਰਿਕਾਰਡਿਡ ਸੰਦੇਸ਼ਾਂ ਵਿਚ ਵੀ ਬਾਹਰੀ ਝਲਕ ਦਿਸਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਜਿਹੇ ਮੁੱਖ ਮੰਤਰੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਜੋ ਆਪਣੇ ਪੱਧਰ ’ਤੇ ਕੋਈ ਫੈਸਲਾ ਨਹੀਂ ਲੈ ਸਕਦਾ ਅਤੇ ਹਰ ਸਮੇਂ ਉਸਨੂੰ ਦੂਜੇ ਤੋਂ ਇਜਾਜ਼ਤ ਦੀ ਜਰੂਰਤ ਹੁੰਦੀ ਹੈ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਭਾਜਪਾ ਦਫ਼ਤਰ ’ਚ ਤਾਇਨਾਤ ਕਾਂਸਟੇਬਲ ਦੀ ਭੇਤਭਰੇ ਹਾਲਾਤ ’ਚ ਮੌਤ
NEXT STORY