ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ,ਪਵਨ ਤਨੇਜਾ, ਖੁਰਾਣਾ): ਸ਼ਹਿਰ ’ਚ ਮੰਗਲਵਾਰ ਨੂੰ ਤੇਜ਼ ਹਨੇਰੀ ਅਤੇ ਮੀਂਹ ਕਾਰਨ ਪੁਰਾਣੀ ਨਗਰ ਕੌਂਸਲ ਦੇ ਸਾਹਮਣੇ ਵਾਲੇ ਗੇਟ ਦੇ ਨਾਲ ਲੱਗਦੀ ਥਾਣਾ ਸਿਟੀ ਦੀ ਕੰਧ ਡਿੱਗ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਤਿੰਨ ਲੋਕ ਜ਼ਖਮੀ ਹੋ ਗਏ। ਦੱਸਦੇ ਹਨ ਕਿ ਮ੍ਰਿਤਕ ਸਮੇਤ ਇਨ੍ਹਾਂ ’ਚੋਂ ਤਿੰਨ ਥਾਣੇ ਦੀ ਕੰਧ ਦੇ ਨਾਲ ਚੁੰਨੀਆਂ ਰੰਗਨ ਦਾ ਕੰਮ ਕਰਦੇ ਹਨ, ਜਦੋਂਕਿ ਇਕ ਜ਼ਖਮੀ ਮੁੰਡਾ ਟਾਈਪਿਸਟ ਹੈ।
ਇਹ ਵੀ ਪੜ੍ਹੋ : ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਲਗਭਗ 11.30 ਵਜੇ ਤੇਜ਼ ਹਨੇਰੀ ਅਤੇ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਥਾਣਾ ਸਿਟੀ ਦੀ ਇਹ ਕੰਧ ਡਿੱਗ ਪਈ। ਕੰਧ ਡਿੱਗਣ ਨਾਲ ਚੁੰਨੀਆਂ ਰੰਗਣ ਦਾ ਕੰਮ ਕਰਨ ਵਾਲੇ ਵਿਅਕਤੀ ਅਨਵਰ ਅਲੀ ਅਤੇ ਉਸ ਦਾ ਪੁੱਤਰ ਆਸਫ ਅਲੀ ਤੋਂ ਇਲਾਵਾ ਲਵਪ੍ਰੀਤ ਅਤੇ ਵਿਜੈ ਟਾਈਪਿਸਟ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਦੁਕਾਨਦਾਰਾਂ ਅਤੇ ਪੁਲਸ ਮੁਲਾਜ਼ਮਾਂ ਨੇ ਮਲਬੇ ’ਚੋਂ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਇਨ੍ਹਾਂ ’ਚੋਂ ਅਨਵਰ ਅਲੀ ਨੂੰ ਗੰਭੀਰ ਹਾਲਤ ਕਾਰਨ ਬਠਿੰਡਾ ਰੈਫਰ ਕਰ ਦਿੱਤਾ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ। ਜਦੋਂਕਿ ਜ਼ਖਮੀ ਨਿੱਜੀ ਹਸਪਤਾਲਾਂ ’ਚ ਦਾਖਲ ਹਨ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਨਾਲ ਲੱਗਦੀ ਇਸ ਕੰਧ ਨਾਲ ਕਈ ਸਾਲਾਂ ਤੋਂ ਲੋਕ ਨਾਲ ਬੈਠ ਕੇ ਕੰਮਕਾਰ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ
ਅੰਮ੍ਰਿਤਸਰ : ਗਲਿਆਰੇ ਵਿਖੇ ਨਿਕਲੀ ਸੁਰੰਗ ਦਾ ਚੰਡੀਗੜ੍ਹ ਤੋਂ ਆਈ ਆਰਕੋਲਾਜੀਕਲ ਟੀਮ ਨੇ ਲਿਆ ਜਾਇਜ਼ਾ
NEXT STORY