ਅੰਮ੍ਰਿਤਸਰ (ਜ.ਬ) - ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਬਾਹੀ ’ਤੇ ਗਲਿਆਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸਹਿਯੋਗ ਨਾਲ ਜੌੜੇ ਘਰ, ਗੱਠੜੀ ਘਰ ਅਤੇ ਸਕੂਟਰ ਸਟੈਂਡ ਬਣਾਉਣ ਲਈ ਖੁਦਾਈ ਕੀਤੀ ਗਈ ਸੀ। ਖੁਦਾਈ ਕਰਦਿਆਂ ਇਥੋਂ ਇਕ ਸੁਰੰਗ ਵੀ ਨਿਕਲੀ, ਜਿਸ ਨੂੰ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਤੇ ਹੋਰ ਜਥੇਬੰਦੀਆਂ ਵੱਲੋਂ ਪੂਰਨ ਤੌਰ ’ਤੇ ਰੋਕਦੇ ਹੋਏ ਇੱਥੇ ਇਤਿਹਾਸਕ ਯਾਦਗਾਰ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਉਨ੍ਹਾਂ ਵਲੋਂ ਇਸ ਜਗ੍ਹਾ ਨੂੰ ਜਿਉਂ ਦੀ ਤਿਉਂ ਰੱਖੀ ਜਾਣ ਲਈ ਮੰਗ ਵੀ ਕੀਤੀ ਗਈ ਸੀ।
ਸ਼੍ਰੋਮਣੀ ਕਮੇਟੀ ਤੇ ਸਿੱਖ ਸਦਭਾਵਨਾ ਦਲ ’ਚ ਆਪਣੀ ਬਹਿਜਬਾਜ਼ੀ ਤਹਿਤ ਐੱਸ. ਡੀ. ਐੱਮ.-1 ਵਿਕਾਸ ਹੀਰਾ ਵੱਲੋਂ ਮੌਕੇ ’ਤੇ ਆ ਕੇ ਦੋਹਾਂ ਧਿਰਾਂ ਨੂੰ ਸਮਝਾਉਂਦਿਆਂ ਕੰਮ ਨੂੰ ਸਰਵੇ ਤੱਕ ਰੋਕਣ ਲਈ ਆਦੇਸ਼ ਵੀ ਦਿੱਤੇ ਗਏ ਸਨ। ਇਸ ਸਬੰਧੀ ਚੰਡੀਗੜ੍ਹ ਤੋਂ ਆਰਕੋਲਾਜੀਕਲ ਸਰਵੇ ਟੀਮ ਨੇ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਪੂਰ ਦਿੱਤੀ ਗਈ ਸੁਰੰਗ ਦੁਬਾਰਾ ਖੁਦਵਾ ਕੇ ਉਸ ਦੀ ਫੋਟੋ ਗ੍ਰਾਫ਼ੀ ਕੀਤੀ ਅਤੇ ਉਕਤ ਸਥਿਤੀ ਜਾ ਜਾਇਜ਼ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਦੇ ਸੁਪਰਡੈਂਟ ਏ. ਕੇ. ਤਿਵਾੜੀ ਨੇ ਕਿਹਾ ਕਿ ਇਸ ਦੀ ਰਿਪੋਰਟ ਇਕ ਹਫ਼ਤੇ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪ ਦਿੱਤੀ ਜਾਵੇਗੀ।
ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ
NEXT STORY