ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਚੋਰੀ ਦੇ ਮੋਬਾਇਲ ਤੇ ਲੈਪਟਾਪ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜ਼ਮ ਨੇ ਦਿੱਲੀ, ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੀ ਮੋਬਾਇਲ ਤੇ ਲੈਪਟਾਪ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ।
ਐੱਸ. ਐੱਚ. ਓ. ਰਾਜਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਇਕ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਬੰਗਾ ਰੋਡ 'ਤੇ ਇਕ ਧਾਰਮਿਕ ਸਥਾਨ ਨੇੜੇ ਇੰਟਰ ਸਟੇਟ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ 'ਚ ਦਲਜੀਤ ਕੁਮਾਰ ਉਰਫ ਮੋਰ ਪੁੱਤਰ ਲੇਟ ਬਹਾਦਰ ਚੰਦ ਵਾਸੀ ਪਿੰਡ ਖਟਕੜ ਖੁਰਦ ਥਾਣਾ ਬੰਗਾ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 15 ਮੋਬਾਇਲ ਤੇ 3 ਲੈਪਟਾਪ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਸਫਰ ਦੌਰਾਨ ਨਾਲ ਬੈਠੀ ਸਵਾਰੀ ਨੂੰ ਗੱਲਾਂ 'ਚ ਲਾ ਕੇ ਦਿੰਦਾ ਸੀ ਘਟਨਾ ਨੂੰ ਅੰਜਾਮ
ਮੁਲਜ਼ਮ ਸਫਰ ਦੌਰਾਨ ਨਾਲ ਬੈਠੀਆਂ ਸਵਾਰੀਆਂ ਨਾਲ ਚੰਗੇ ਸੰਬੰਧ ਬਣਾ ਲੈਂਦਾ ਸੀ ਤੇ ਮੌਕਾ ਮਿਲਦਿਆਂ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ ਸੀ। ਉਸ ਨੇ ਪੁਲਸ ਕੋਲ ਦਿੱਲੀ, ਹਰਿਦੁਆਰ, ਰਿਸ਼ੀਕੇਸ਼, ਗਾਜ਼ੀਆਬਾਦ, ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦਿੱਲੀ, ਸਹਾਰਨਪੁਰ, ਅਜਮੇਰ, ਪਲਵਰ, ਜੈਪੁਰ ਆਦਿ ਥਾਵਾਂ 'ਤੇ ਘਟਨਾਵਾਂ ਨੂੰ ਅੰਜਾਮ ਦੇਣਾ ਕਬੂਲਿਆ ਹੈ। ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਉਕਤ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਬੰਗਾ ਤੇ ਨਵੀਂ ਦਿੱਲੀ 'ਚ ਚੋਰੀ ਦੇ ਮਾਮਲੇ ਦਰਜ ਹਨ।
ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ!
NEXT STORY