ਅਬੋਹਰ (ਸੁਨੀਲ) - 11 ਦਸੰਬਰ 2015 ਨੂੰ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਪਿੰਡ ਰਾਮਸਰਾ ਸਥਿਤ ਫਾਰਮ ਹਾਊਸ ਵਿਚ ਗੇਟ ਕੀਪਰ ਜਸਕਰਨ ਸਿੰਘ ਨੇ ਅਦਾਲਤ ਵਿਚ ਗਵਾਹੀ ਦੌਰਾਨ ਕਿਹਾ ਕਿ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਫਾਰਮ ਹਾਊਸ ਵਿਚ ਹੀ ਕੀਤੀ ਗਈ ਸੀ। ਇਸ ਬਿਆਨ ਨਾਲ ਭੀਮ ਨਾਲ ਗਏ ਗੁਰਜੰਟ ਸਿੰਘ ਜੰਟਾ, ਉਸਦੇ ਭਰਾ ਰੰਜੀਤ ਸਿੰਘ ਰਾਣਾ ਤੇ ਮਾਮਾ ਭੋਲਾ ਸਿੰਘ ਵੱਲੋਂ ਆਪਣੇ ਬਿਆਨਾਂ ਤੋਂ ਪਲਟਣ ਦੇ ਬਾਅਦ ਇਕ ਵਾਰ ਫਿਰ ਪੂਰੇ ਖੇਤਰ ਵਿਚ ਹੱਤਿਆਕਾਂਡ ਦੀ ਪਿੱਠਭੂਮੀ 'ਤੇ ਪ੍ਰਮੁੱਖਤਾ ਨਾਲ ਚਰਚਾ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕਾਂਡ ਵਿਚ ਹਾਲਾਂਕਿ ਗੁਰਜੰਟ ਵੀ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਿਆ ਸੀ ਅਤੇ ਬੜੀ ਮੁਸ਼ਕਲ ਨਾਲ ਮੌਤ ਦੇ ਮੂੰਹੋਂ ਨਿਕਲ ਸਕਿਆ ਪਰ ਉਪਰੋਕਤ ਤਿੰਨਾਂ ਵਿਅਕਤੀਆਂ ਨੇ ਅਦਾਲਤ ਵਿਚ ਬਿਆਨ ਦਿੰਦੇ ਹੋਏ ਇਹ ਕਿਹਾ ਸੀ ਕਿ ਹੱਤਿਆ ਫਾਰਮ ਹਾਊਸ ਦੇ ਬਾਹਰ ਕਿਸੇ ਅਹਾਤੇ ਵਿਚ ਕੀਤੀ ਗਈ। ਨੇੜਲੇ ਪਿੰਡ ਕੋਠਾ ਪੱਕੀ ਦੇ ਮੂਲ ਵਾਸੀ 25 ਸਾਲਾ ਜਸਕਰਨ ਸਿੰਘ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਆਮਤੌਰ 'ਤੇ ਫਾਰਮ ਹਾਊਸ ਵਿਚ ਅਜਨਬੀ ਲੋਕਾਂ ਨੂੰ ਦਾਖਿਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਪਰ ਹੈਰੀ (ਹਰਪ੍ਰੀਤ ਸਿੰਘ) ਦੇ ਨਿਰਦੇਸ਼ 'ਤੇ ਉਸ ਦਿਨ 3-4 ਵ੍ਹੀਕਲਾਂ ਵਿਚ ਸਵਾਰ ਲਗਭਗ ਦੋ ਦਰਜਨ ਅਜਨਬੀਆਂ ਨੂੰ ਫਾਰਮ ਹਾਊਸ ਵਿਚ ਦਾਖਿਲ ਹੋਣ ਦੀ ਆਗਿਆ ਦਿੱਤੀ ਗਈ। ਫਾਰਮ ਹਾਊਸ ਵਿਚ ਸੀ. ਸੀ. ਟੀ. ਵੀ. ਕੈਮਰੇ ਲਗੇ ਹੋਏ ਸਨ ਪਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਪਏ ਸਨ ਅਤੇ ਇਸ ਖਰਾਬੀ ਬਾਰੇ ਜਸਕਰਨ ਸਿੰਘ ਨੇ ਡੋਡਾ ਦੇ ਸੀਨੀਅਰ ਮੁਲਾਜ਼ਮ ਸ਼ਿਰਾਜ ਨੂੰ ਜਾਣੂ ਕਰਵਾ ਦਿੱਤਾ ਸੀ।
ਬਿਆਨ 'ਚ ਜਸਕਰਨ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੈਰੀ ਦੇ ਆਉਣ ਤੋਂ ਬਾਅਦ ਹੀ ਉਸ ਕਾਰ ਨੂੰ ਵੀ ਅੰਦਰ ਆਉਣ ਦੀ ਆਗਿਆ ਦਿੱਤੀ ਗਈ। ਜਿਸ ਵਿਚ ਦੋ ਵਿਅਕਤੀ (ਭੀਮ ਤੇ ਗੁਰਜੰਟ) ਸਵਾਰ ਸਨ। ਥੋੜ੍ਹੀ ਦੇਰ ਬਾਅਦ ਹੀ ਅੰਦਰ ਲੜਾਈ-ਝਗੜਾ ਸ਼ੁਰੂ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਕੁਝ ਦੇਰ ਬਾਅਦ ਹੈਰੀ ਅਤੇ ਉਸਦੇ ਸਾਥੀ ਗੱਡੀਆਂ ਵਿਚ ਸਵਾਰ ਹੋ ਕੇ ਹਨੂੰਮਾਨਗੜ੍ਹ ਰੋਡ ਵੱਲ ਨਿਕਲ ਗਏ।
ਜਸਕਰਨ ਨੇ ਫਾਰਮ ਹਾਊਸ ਦੇ ਮੈਦਾਨ 'ਚ ਜ਼ਖ਼ਮੀ ਪਏ ਭੀਮ ਨੂੰ ਦੇਖਿਆ, ਜਿਸਦੇ ਹੱਥ-ਪੈਰ ਕੱਟ ਦਿੱਤੇ ਗਏ ਸਨ। ਥੋੜ੍ਹੀ ਦੂਰ 'ਤੇ ਹੀ ਇਕ ਹੋਰ ਨੌਜਵਾਨ (ਗੁਰਜੰਟ) ਨੂੰ ਜ਼ਖ਼ਮੀ ਹਾਲਤ ਵਿਚ ਫਾਰਮ ਹਾਊਸ ਦੇ ਹੀ ਕਿਸੇ ਹਿੱਸੇ ਤੋਂ ਲਿਆ ਕੇ ਲਿਟਾਇਆ ਗਿਆ। ਬਾਅਦ ਵਿਚ ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੇ ਸਾਥੀ ਵ੍ਹੀਕਲਾਂ ਵਿਚ ਪਾ ਕੇ ਲੈ ਗਏ। ਗੇਟ ਕੀਪਰ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਵਾਰਦਾਤ ਬਾਅਦ ਪੁਲਸ ਉਥੇ ਪਹੁੰਚੀ ਅਤੇ ਘਟਨਾ ਸਥਲ 'ਤੇ ਨਿਰੀਖਣ ਕਰਨ ਦੇ ਇਲਾਵਾ ਉਸ ਤੋਂ ਵੀ ਪੁਛਗਿੱਛ ਕੀਤੀ।
ਨਸ਼ੀਲੇ ਪਦਾਰਥਾਂ ਸਣੇ 3 ਨੂੰ ਕੀਤਾ ਕਾਬੂ
NEXT STORY