ਲੌਂਗੋਵਾਲ(ਵਿਜੇ)- ਥਾਣਾ ਲੌਂਗੋਵਾਲ ਮੁਖੀ ਜੁਗਰਾਜ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਬਡਬਰ ਵਾਲੇ ਪੁਲ 'ਤੇ ਕੁੰਨਰਾਂ ਵਾਲੇ ਪਾਸੇ ਤੋਂ ਆਉਂਦੇ ਸ਼ੱਕੀ ਵਿਅਕਤੀ ਸਤਗੁਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪੱਤੀ ਗਾਹੂ ਅਤੇ ਗਗਨਦੀਪ ਸਿੰਘ ਗਗਨੀ ਪੁੱਤਰ ਸੁਰਜੀਤ ਸਿੰਘ ਪੱਤੀ ਰੰਧਾਵਾ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 16 ਨਸ਼ੀਲੇ ਟੀਕੇ ਬਰਾਮਦ ਕੀਤੇ । ਇਸੇ ਤਰ੍ਹਾਂ ਥਾਣਾ ਲੌਂਗੋਵਾਲ ਅਧੀਨ ਪੈਂਦੀ ਚੌਕੀ ਬਡਰੁਖਾਂ ਦੇ ਇੰਚਾਰਜ ਨਿਰਮਲ ਸਿੰਘ ਨੇ ਪ੍ਰੇਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਖੇੜੀ ਨੂੰ 2 ਕਿਲੋ ਭੁੱਕੀ ਚੂਰਾ ਪੋਸਤ ਸਣੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੂੰ ਥਾਣਾ ਲੌਂਗੋਵਾਲ ਵਿਖੇ ਪਰਚਾ ਦਰਜ ਕਰ ਕੇ ਹਿਰਾਸਤ ਵਿਚ ਲੈ ਲਿਆ ਗਿਆ ਹੈ।
140 ਕਰੋੜ ਦੀ ਗ੍ਰਾਂਟ ਲੈਪਸ ਹੋਣ ਦਾ ਖਤਰਾ
NEXT STORY