ਚੰਡੀਗੜ੍ਹ (ਮਨਮੋਹਨ) : ਇੱਥੇ ਸੈਕਟਰ-42 ਦੇ ਗੌਰਮਿੰਟ ਮਾਡਲ ਹਾਈ ਸਕੂਲ 'ਚ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਮਿਡ-ਡੇਅ ਮੀਲ ਬਣਾਉਂਦੇ ਸਮੇਂ ਤੇਲ ਦੀ ਕੜਾਹੀ ਪਲਟਣ ਕਾਰਨ ਮਿਡ-ਡੇਅ ਮੀਲ ਬਣਾਉਣ ਵਾਲੀ ਔਰਤ ਜ਼ਖਮੀਂ ਹੋ ਗਈ। ਜ਼ਖਮੀਂ ਹੋਈ ਔਰਤ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ।
ਜਾਣਕਾਰੀ ਮੁਤਾਬਕ ਸਕੂਲ ਦੀ ਮਿਡ-ਡੇਅ ਮੀਲ ਦੀ ਇੰਚਾਰਜ ਸਿਮਰਨਜੀਤ ਅਰੋੜਾ ਨੇ ਦੱਸਿਆ ਕਿ ਅੱਜ ਦਾ ਮੈਨਿਊ ਛੋਲੇ ਤੇ ਪੂਰੀ ਸੀ। ਉਨ੍ਹਾਂ ਦੱਸਿਆ ਕਿ ਖਾਣਾ ਬਣਾਉਣ ਵਾਲੀ ਔਰਤ ਦਾ ਪੈਰ ਫਿਸਲਣ ਕਾਰਨ ਉਸ ਦੀ ਬਾਂਹ ਤੇਲ ਵਾਲੀ ਕੜਾਹੀ ਨਾਲ ਟਕਰਾਅ ਗਈ, ਜਿਸ ਕਾਰਨ ਕੜਾਹੀ ਪਲਟਣ 'ਤੇ ਗਰਮ ਤੇਲ ਔਰਤ ਦੀ ਪਿੱਠ 'ਤੇ ਪੈ ਗਿਆ ਤੇ ਉਹ ਜ਼ਖਮੀਂ ਹੋ ਗਈ।
ਜੇਕਰ ਸਕੂਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹ ਇਸ ਮਾਮਲੇ 'ਤੇ ਪਰਦਾ ਪਾਉਂਦਾ ਹੋਇਆ ਨਜ਼ਰ ਆਇਆ ਅਤੇ ਮੀਡੀਆ ਨੂੰ ਕੁਝ ਦੱਸਣ ਜਾਂ ਸਕੂਲ ਦੀ ਸੀ. ਸੀ. ਟੀ. ਵੀ. ਫੁਟੇਜ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੇ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਹੀ ਸਕੂਲ ਦੀ ਸੀ. ਸੀ. ਟੀ. ਵੀ. ਫੁਟੇਜ ਉਹ ਮੀਡੀਆ ਨੂੰ ਦੇ ਸਕਦੇ ਹਨ।
ਪਾਕਿਸਤਾਨ ਆਮ ਚੋਣਾਂ: 3 ਹਿੰਦੂ ਉਮੀਦਵਾਰਾਂ ਨੇ ਰਚਿਆ ਇਤਿਹਾਸ
NEXT STORY