ਜਾਡਲਾ (ਜਸਵਿੰਦਰ ਔਜਲਾ) : ਅੱਜ ਸਵੇਰੇ ਇਕ ਪ੍ਰਵਾਸੀ ਔਰਤ ਦੀ ਲਾਸ਼ ਕਿਸ਼ਨਪੁਰਾ-ਸਨਾਵਾ ਖੰਤਾਂ 'ਚੋ ਸ਼ੱਕੀ ਹਾਲਤ ਵਿਚ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਮਲਾ (35) ਵਾਸੀ ਯੂਪੀ ਹਾਲ ਵਾਸੀ ਨਾਈ ਮਜਾਰਾ ਇਕ ਮੋਟਰ 'ਤੇ ਆਪਣੇ ਜੀਜੇ ਮੋਹਣ ਰਾਮ ਨਾਲ ਰਹਿ ਰਹੀ ਸੀ। ਮੋਹਣ ਨੇ ਦੱਸਿਆ ਕਿ ਅੱਜ ਸਵੇਰੇ ਬਿਮਲਾ ਪਿੰਡ ਕਿਸ਼ਨਪੁਰਾ ਵਿਖੇ ਖੇਤਾਂ ਦੇ ਬੰਨੇ ਬੰਨੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 9 ਵਜੇ ਕੰਮ 'ਤੇ ਚਲੇ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦੇਰ ਤੱਕ ਨਾ ਆਈ ਤਾਂ ਉਨ੍ਹਾਂ ਨੂੰ ਫੋਨ ਕੀਤਾ ਗਿਆ ਪਰ ਉਹ ਫੋਨ ਚੱਕ ਨਹੀਂ ਰਹੀ ਸੀ।
ਕਿਸ਼ਨਪੁਰਾ ਦੇ ਇਕ ਵਿਅਕਤੀ ਨੇ ਅੱਜ ਉਸ ਦੀ ਲਾਸ਼ ਖੇਤਾਂ ਵਿਚ ਪਈ ਵੇਖੀ ਅਤੇ ਪੁਲਸ ਨੂੰ ਤੁਰੰਤ ਸੂਚਿਤ ਕੀਤਾ। ਮ੍ਰ੍ਤਿਕ ਔਰਤ ਦੇ ਜੀਜੇ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਰਹਿੰਦੀ ਸੀ। ਉਹ ਅਜੇ ਕੁਆਰੀ ਸੀ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਕੱਪੜੇ ਸਲਵਾਰ ਪਾੜੀ ਹੋਈ ਸੀ ਮਾਮਲਾ ਸ਼ੱਕੀ ਲੱਗ ਰਿਹਾ ਹੈ।
ਸੜਕ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਮੌਤ
NEXT STORY