ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਇਕ ਗ੍ਰਾਮ ਹੈਰੋਇਨ ਸਣੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਐੱਚ. ਸੀ. ਰਾਮ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਲਈ ਥਾਣਾ ਏਰੀਏ ਵਿੱਚ ਮੌਜੂਦ ਸੀ ਅਤੇ ਜਦੋ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਨੂੰ ਜਾ ਰਹੀ ਸੀ ਤਾਂ ਜਦੋ ਪੁਲਸ ਪਾਰਟੀ ਨਜ਼ਦੀਕ ਰੇਤ ਦੇ ਖੱਡਿਆ ਦੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਔਰਤ ਪੈਦਲ ਆਉਦੀ ਦਿਖਾਈ ਦਿੱਤੀ।
ਉਸ ਨੇ ਪੁਲਸ ਪਾਰਟੀ ਦੀ ਗੱਡੀ ਨੂੰ ਆਪਣੇ ਨੇੜੇ ਆਉਦੀ ਵੇਖ ਕੇ ਇਕਦਮ ਘਬਰਾ ਕੇ ਪਿੱਛੇ ਮੁੜੀ ਅਤੇ ਆਪਣੇ ਸੱਜੇ ਹੱਥ ਵਿੱਚ ਫੜ੍ਹੇ ਲਿਫਾਫੇ ਨੂੰ ਹੇਠਾ ਸੁੱਟ ਦਿੱਤਾ। ਉਸ ਨੂੰ ਸ਼ੱਕ ਦੀ ਬਿਨਾ ਚੈਕ ਕੀਤਾ ਗਿਆ ਤਾਂ ਉਸ ਵਿਚੋਂ 1 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਬਿਮਲਾ ਰਾਣੀ ਪਤਨੀ ਜੱਜ ਸਿੰਘ ਵਾਸੀ ਸੁਖੇਰਾ ਬੋਦਲਾ ਨੂੰ ਕਾਬੂ ਕਰਕੇ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੰਜਾਬ: 20 ਕਿਲੋ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸੂਬੇ ਭਰ 'ਚ ਕਰਦਾ ਸੀ ਸਪਲਾਈ
NEXT STORY