ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਸਥਿਤ ਇਕ ਔਰਤ ਨੂੰ ਵਿਆਹ ਤੋਂ ਬਾਅਦ ਇਕ ਨੌਜਵਾਨ ਨਾਲ ਸਰੀਰਕ ਸੰਬੰਧ ਬਣਾਉਣੇ ਉਸ ਸਮੇਂ ਮਹਿੰਗੇ ਪੈ ਗਏ ਜਦੋਂ ਉਹ ਨੌਜਵਾਨ ਦੀ ਧੋਖਾਧੜੀ ਦੀ ਸ਼ਿਕਾਰ ਹੋ ਗਈ। ਨੌਜਵਾਨ ਕੋਲੋਂ ਹੱਕ ਮੰਗਣ 'ਤੇ ਨੌਜਵਾਨ ਸਾਥੀਆਂ ਨਾਲ ਮਿਲ ਕੇ ਔਰਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਔਰਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਇਆ ਗਿਆ ਹੈ। ਪੁਲਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਮੁਲਜ਼ਮ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਸ਼ਮੀਰ ਕੌਰ ਨਾਂ ਦੀ ਔਰਤ ਵਿਆਹ ਤੋਂ ਬਾਅਦ ਬਿਨਾਂ ਤਲਾਕ ਦਿੱਤੇ ਆਪਣੇ ਦੋਸਤ ਨਾਲ ਲਿਵਿੰਗ ਰਿਲੇਸ਼ਨ 'ਚ ਰਹਿਣ ਲੱਗ ਗਈ ਸੀ, ਜਿਸ ਦੇ ਕੁਝ ਸਮੇਂ ਬਾਅਦ ਉਸ ਦੀ ਆਪਸ 'ਚ ਕੁਝ ਗੱਲਾਂ ਨੂੰ ਲੈ ਕੇ ਤਰਕਾਰ ਸ਼ੁਰੂ ਹੋ ਗਈ। ਨੌਜਵਾਨ ਨੇ ਉਸ ਦੇ ਕੋਲੋ ਸਾਰੇ ਗਹਿਣੇ ਅਤੇ ਪੈਸੇ ਵੀ ਠੱਗ ਲਏ। ਕਸ਼ਮੀਰ ਕੌਰ ਨੇ ਆਪਣੇ ਨਾਲ ਹੋਈ ਧੋਖਾਧੜੀ ਅਤੇ ਲੁੱਟ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮੁਲਜ਼ਮ ਨੌਜਵਾਨ ਸ਼ਿਕਾਇਤ ਬਾਰੇ ਪਤਾ ਲੱਗਣ 'ਤੇ ਉਸ ਨੇ ਔਰਤ ਨੂੰ ਸ਼ਿਕਾਇਤ ਵਾਪਸ ਲੈਣ ਨੂੰ ਕਿਹਾ ਪਰ ਕਸ਼ਮੀਰ ਕੌਰ ਨੇ ਸ਼ਿਕਾਇਤ ਵਾਪਸ ਨਾ ਲਈ।
ਬੀਤੇ ਦਿਨ ਪੀੜਤ ਔਰਤ ਜਦੋਂ ਆਪਣੀ ਭੈਣ ਦੇ ਨਾਲ ਸੈਰ ਲਈ ਨਿਕਲੀ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਕੁਝ ਨੌਜਵਾਨਾਂ ਨੂੰ ਲੈ ਕੇ ਕਸ਼ਮੀਰ ਕੌਰ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਰਿੰਕੂ ਨੇ ਉਸ ਨਾਲ ਰਿਲੇਸ਼ਨ ਬਣਾਏ ਅਤੇ ਉਸ ਦੇ ਕੋਲੋਂ ਪੈਸੇ ਅਤੇ ਸੋਨਾ ਲੈ ਲਿਆ। ਧੋਖਾ ਹੋਣ ਤੋਂ ਬਾਅਦ ਹੁਣ ਜਦੋਂ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਉਹ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਪਾ ਰਿਹਾ ਹੈ।
ਥਾਣਾ ਇੰਚਾਰਜ ਭਰਤ ਮਸੀਹ ਨੇ ਔਰਤ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਕਿਰਪਾਨ ਨੂੰ ਮਾਨਤਾ ਦੇਣਾ ਬਰਤਾਨੀਆ ਸਰਕਾਰ ਦਾ ਸ਼ਲਾਘਾਯੋਗ ਕਦਮ : ਲੌਂਗੋਵਾਲ
NEXT STORY