ਡੇਰਾਬਸੀ (ਅਨਿਲ) : ਸਥਾਨਕ ਟਰੱਕ ਯੂਨੀਅਨ ਦੇ ਪਿੱਛੇ ਰੇਲਵੇ ਲਾਈਨ ਪਾਰ 40 ਸਾਲਾ ਪਰਵਾਸੀ ਜਨਾਨੀ ਖੇਤਾਂ 'ਚ ਕੰਮ ਕਰਦੇ ਹੋਏ ਟਰੈਕਟਰ ਰੀਪਰ 'ਚ ਆ ਗਈ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਕਾਰਨ ਮਾਹੌਲ ਗਮਗੀਨ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਟਰੈਕਟਰ ਚਾਲਕ ਖਿਲਾਫ਼-302 ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 40 ਸਾਲਾ ਮਿਥਲੇਸ਼ ਵਾਸੀ ਚਾਂਦਪੁਰ ਨੱਠਿਆ ਜ਼ਿਲ੍ਹਾ ਬੰਦੂਆ, ਉੱਤਰ ਪ੍ਰਦੇਸ਼ ਜਿਸ ਦੇ ਪਤੀ ਲਾਲਾ ਰਾਮ ਦੀ ਲਗਭਗ ਪੰਜ ਸਾਲ ਪਹਿਲਾਂ ਬੀਮਾਰੀ ਕਾਰਣ ਮੌਤ ਹੋ ਗਈ ਸੀ, ਉਹ ਆਪਣੇ ਚਾਰ ਬੱਚਿਆਂ ਨਾਲ ਭਗਤ ਸਿੰਘ ਨਗਰ 'ਚ ਇਕ ਅਧੂਰੇ ਪਏ ਮਕਾਨ 'ਚ ਰਹਿ ਰਹੀ ਸੀ।
ਇਹ ਵੀ ਪੜ੍ਹੋ : ਦਰਿੰਦਗੀ ਦਾ ਸ਼ਿਕਾਰ ਨੰਨ੍ਹੀ ਬੱਚੀ ਨੂੰ ਚੜ੍ਹੀਆਂ ਖੂਨ ਦੀਆਂ 7 ਬੋਤਲਾਂ, ਵਿਲਕਦੀ ਦੇਖ ਪੁਲਸ ਦੇ ਵੀ ਖੜ੍ਹੇ ਹੋਏ ਰੌਂਗਟੇ
ਉਸ ਦੇ ਭਰਾ ਕੰਵਰਪਾਲ ਨੇ ਦੱਸਿਆ ਕਿ ਮਿਥਲੇਸ਼ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰ ਰਹੀ ਸੀ। ਬੀਤੀ ਸਵੇਰੇ ਉਹ 12 ਸਾਲਾ ਮਨੋਜ ਅਤੇ 13 ਸਾਲਾ ਬੇਟੀ ਵਨੀਤਾ ਨੂੰ ਨਾਲ ਲੈ ਕੇ ਰੇਲਵੇ ਲਾਈਨ ਪਾਰ ਮਾਨਵ ਰੂਹਾਨੀ ਸਤਸੰਗ ਕੇਂਦਰ ਦੇ ਪਿੱਛੇ ਝੋਨੇ ਦੀਆਂ ਬੱਲੀਆਂ ਚੁੱਗਣ ਗਈ ਸੀ। ਮਾਂ ਅਤੇ ਬੱਚੇ ਵੱਖ-ਵੱਖ ਖੇਤਾਂ 'ਚ ਕੰਮ ਕਰ ਰਹੇ ਸਨ ਅਤੇ ਦੁਪਹਿਰ ਨੂੰ ਖਾਣਾ ਖਾਣ ਲਈ ਜਦੋਂ ਬੱਚੇ ਮਾਂ ਕੋਲ ਆਏ ਤਾਂ ਮਾਂ ਮੌਕੇ ’ਤੇ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ : ਗੁਆਂਢੀ ਦੀ ਨਾਬਾਲਗ ਕੁੜੀ ਨੂੰ ਇਕੱਲੀ ਦੇਖ ਬੇਈਮਾਨ ਹੋਇਆ ਹਵਸ ਦਾ ਭੇੜੀਆ, ਕੀਤਾ ਸ਼ਰਮਨਾਕ ਕਾਂਡ
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਖੇਤ ਮਾਲਕ ਨੂੰ ਆਪਣੀ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਾ ਦਿੱਤਾ। ਘਟਨਾ ਬਾਰੇ ਬੱਚਿਆਂ ਨੇ ਆਪਣੇ ਮਾਮੇ ਨੂੰ ਸੂਚਿਤ ਕੀਤਾ ਤਾਂ ਬਾਕੀ ਲੋਕ ਵੀ ਖੇਤ ’ਤੇ ਪਹੁੰਚ ਗਏ। ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਮੁਤਾਬਕ ਖੇਤ 'ਚ ਉਸ ਦਾ ਕੱਟਿਆ, ਫਟਿਆ ਚੋਲਾ ਅਤੇ ਸੂਟ ਦਾ ਟੁਕੜਾ, ਇਕ ਚੱਪਲ ਅਤੇ ਦਵਾਈਆਂ ਤੋਂ ਇਲਾਵਾ ਖਾਣੇ ਵਾਲਾ ਡੱਬਾ ਮਿਲਣ ’ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਟਰੈਕਟਰ ਚਾਲਕ ਹਰਵਿੰਦਰ ਪੁੱਤਰ ਸਰਵਣ ਸਿੰਘ ਮੁਹੱਲਾ ਖਟੀਕ ਡੇਰਾਬਸੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼
ਇਸ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਖੇਤ 'ਚ ਆਪਣੇ ਟਰੈਕਟਰ ਰੀਪਰ ਨਾਲ ਕੰਮ ਕਰ ਰਿਹਾ ਸੀ ਅਤੇ ਉਕਤ ਜਨਾਨੀ ਇਸ ਦੌਰਾਨ ਰੀਪਰ ’ਚ ਆ ਗਈ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਘਬਰਾ ਗਿਆ ਅਤੇ ਜਨਾਨੀ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪਿੰਡ ਪੰਡਵਾਲਾ ਰੋਡ ਦੇ ਟਰਾਲੀ 'ਚ ਲੈ ਕੇ ਛੱਡਣ ਚਲਾ ਗਿਆ। ਡੇਰਾਬਸੀ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਟਰੈਕਟਰ ਚਾਲਕ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਡੇਰਾਬਸੀ ਸਿਵਲ ਹਸਪਤਾਲ ਨੂੰ ਵਿਖੇ ਰਖਵਾ ਦਿੱਤਾ ਹੈ।
ਅਲੋਚਨਾ ਮਗਰੋਂ ਗੁਰੂ ਰੰਧਾਵਾ ਕਿਸਾਨਾਂ ਦੇ ਹੱਕ 'ਚ ਡਟੇ, ਸੋਸ਼ਲ ਮੀਡੀਆ 'ਤੇ ਦੱਸੀ ਅਸਲੀਅਤ
NEXT STORY