ਖਰੜ (ਰਣਬੀਰ) : ਮਾਨਸਿਕ ਤੌਰ 'ਤੇ ਪਰੇਸ਼ਾਨੀ ਦੇ ਚੱਲਦਿਆਂ ਇੱਥੋਂ ਦੀ ਵਿਆਹੁਤਾ ਔਰਤ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਸਿਟੀ ਪੁਲਸ ਵੱਲੋਂ ਇਸ ਸਬੰਧੀ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਬਵਿੰਦਰ ਸ਼ਰਮਾ ਨੇ ਦੱਸਿਆ ਕਿ (30) ਗੁਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਅਮਨ ਸਿਟੀ ਪਿਛਲੇ ਕੁੱਝ ਸਮੇਂ ਤੋਂ ਉਸਦਾ ਆਪਣਾ ਮਕਾਨ ਨਾ ਹੋਣ ਨੂੰ ਲੈ ਕੇ ਨਿਰਾਸ਼ ਚੱਲ ਰਹੀ ਸੀ।
ਉਹ ਆਪਣੇ ਪਤੀ ਨਾਲ ਅਕਸਰ ਇਸ ਗੱਲ ਦਾ ਜ਼ਿਕਰ ਕਰਦਿਆਂ ਉਦਾਸ ਵੀ ਹੋ ਜਾਂਦੀ ਸੀ। ਆਪਣੀ ਇਸੇ ਫ਼ਿਕਰਮੰਦੀ ਦੇ ਚੱਲਦਿਆਂ ਉਸ ਨੇ ਬੀਤੇ ਦਿਨ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਫੌਰੀ ਪੁਲਸ ਨੂੰ ਦਿੱਤੀ ਗਈ। ਮ੍ਰਿਤਕਾ ਆਪਣੇ ਪਿੱਛੇ ਆਪਣੇ ਪਤੀ ਅਤੇ ਦੋ ਬੱਚੇ (ਲੜਕੇ) ਛੱਡ ਗਈ ਹੈ।
ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਧੀਮੀ
NEXT STORY