ਮੁਕੇਰੀਆਂ (ਬਲਬੀਰ)— ਇਕ ਨਵ-ਵਿਆਹੁਤਾ ਵੱਲੋਂ ਜ਼ਹਿਰੀਲੀ ਵਸਤੂ ਨਿਗਲਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਰੀਨਾ ਪੁੱਤਰੀ ਕੁਲਦੀਪ ਸਿੰਘ ਨਿਵਾਸੀ ਪਿੰਡ ਚੱਕਮੀਰਪੁਰ ਦਾ ਵਿਆਹ 6 ਮਹੀਨੇ ਪਹਿਲਾਂ ਰਾਜ ਕੁਮਾਰ ਨਿਵਾਸੀ ਡੋਹਰ ਨਾਲ ਹੋਇਆ ਸੀ। ਰੀਨਾ ਦਾ ਪਤੀ ਰਾਜ ਕੁਮਾਰ ਵਿਦੇਸ਼ 'ਚ ਨੌਕਰੀ ਕਰਦਾ ਹੈ। 2 ਮਹੀਨੇ ਪਹਿਲਾਂ ਹੀ 6 ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਬਾਹਰਲੇ ਦੇਸ਼ ਚਲਿਆ ਗਿਆ ਸੀ। ਅੱਜ ਰੀਨਾ ਦੀ ਸੱਸ ਅਤੇ ਛੋਟਾ ਦਿਉਰ ਦਾਤਾਰਪੁਰ ਵਿਖੇ ਕੋਈ ਕੰਮ ਗਏ ਹੋਏ ਸੀ ਅਤੇ ਸਹੁਰਾ ਤਲਵਾੜੇ ਆਇਆ ਹੋਇਆ ਸੀ। ਤਲਵਾੜੇ ਤੋਂ ਆਪਣਾ ਕੰਮ ਪੂਰਾ ਕਰਕੇ ਜਦੋਂ ਉਹ ਵਾਪਸ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਰੀਨਾ ਉਲਟੀ ਕਰ ਰਹੀ ਸੀ। ਉਨ੍ਹਾਂ ਨੇ ਕਿਸੀ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਲਿਆਂਦਾ ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਅਜੇ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਸਬ ਕਾਂਗਰਸੀ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਕੀਤੀ ਮੁਲਾਕਾਤ
NEXT STORY