ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ 'ਚ ਮਹਿਲਾ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਥਾਣੇ ਬਾਹਰ ਹੰਗਾਮਾ ਕੀਤਾ ਗਿਆ। ਮ੍ਰਿਤਕਾ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਸਹੁਰੇ ਵਾਲੇ ਉਸ ਦੀ ਬੇਟੀ ਨੂੰ ਦਾਜ ਲਈ ਅਕਸਰ ਪਰੇਸ਼ਾਨ ਕਰਦੇ ਸਨ। ਪਰਿਵਾਰ ਨੇ ਸਹੁਰਿਆਂ 'ਤੇ ਉਨ੍ਹਾਂ ਦੀ ਬੇਟੀ ਦਾ ਕਤਲ ਦੇ ਦੋਸ਼ ਲਗਾਏ ਹਨ।
ਉਥੇ ਹੀ ਦੂਜੇ ਪੱਖ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸਹੁਰਾ ਪੱਖ 'ਤੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਵੰਦਨਾ ਦਾ ਪ੍ਰੇਮ ਵਿਆਹ ਸੀ ਅਤੇ 5 ਸਾਲ ਪਹਿਲਾਂ ਹੀ ਗੌਰਵ ਅਰੋੜਾ ਨਾਲ ਵਿਆਹ ਹੋਇਆ ਸੀ।
ਕੈਬਨਿਟ ਨੇ ਕੈਪਟਨ ਸਿਰ ਬੰਨ੍ਹਿਆ ਕਰਤਾਰਪੁਰ ਲਾਂਘੇ ਦਾ ਸਿਹਰਾ
NEXT STORY