ਨੂਰਪੁਰਬੇਦੀ (ਭੰਡਾਰੀ)- ਇਲਾਕੇ ਦੇ ਪਿੰਡ ਸਪਾਲਵਾਂ ਲਾਗੇ ਇਕ ਹਾਈਡਰਾ ਮਸ਼ੀਨ ਦੀ ਫੇਟ ਲੱਗਣ ਨਾਲ 42 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਹਾਈਡਰਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚਸ਼ਮਦੀਦਾਂ ਅਨੁਸਾਰ ਤੇਜ਼ ਰਫਤਾਰ ਹਾਈਡਰਾ ’ਚ ਫਸੀ ਔਰਤ ਕਾਫ਼ੀ ਦੂਰ ਤੱਕ ਘਡ਼ੀਸੀ ਗਈ। ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਮ੍ਰਿਤਕਾ ਦੇ ਪਤੀ ਸੰਦੀਪ ਕੁਮਾਰ ਪੁੱਤਰ ਪ੍ਰਲ੍ਹਾਦ ਸਿੰਘ ਨਿਵਾਸੀ ਸਪਾਲਵਾਂ, ਜੋ ਪਨਬੱਸ ਪੰਜਾਬ ਰੋਡਵੇਜ਼ ਨੰਗਲ ਡਿਪੂ ’ਚ ਬਤੌਰ ਡਰਾਈਵਰ ਨੌਕਰੀ ਕਰਦਾ ਹੈ, ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ ਸਵਾ 12 ਵਜੇ ਉਹ ਆਪਣੇ ਪਿੰਡ ਸਪਾਲਵਾਂ ਤੋਂ ਲਾਗਲੇ ਪਿੰਡ ਪਲਾਟਾ ਵਿਖੇ ਆਪਣੇ ਰਿਸ਼ਤੇਦਾਰ ਬਲਵੀਰ ਸਿੰਘ ਦੇ ਲੜਕੇ ਅਮਰੀਕ ਸਿੰਘ ਦੇ ਵਿਆਹ ’ਚ ਆਪਣੀ ਪਤਨੀ ਇੰਦੂਬਾਲਾ ਅਤੇ ਮੇਹਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਸਪਾਲਵਾਂ ਨਾਲ ਸ਼ਗਨ ਦੇਣ ਲਈ ਪੈਦਲ ਜਾ ਰਹੇ ਸਨ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

ਜਦੋਂ ਉਹ ਅਮਰਨਾਥ ਕਰਿਆਨਾ ਸਟੋਰ ਪਿੰਡ ਸਪਾਲਵਾਂ ਕੋਲ ਸੜਕ ਕਿਨਾਰੇ ਪਹੁੰਚੇ ਤਾਂ ਪਿੱਛੋਂ ਆਏ ਇਕ ਤੇਜ਼ ਰਫ਼ਤਾਰ ਹਾਈਡਰਾ ਦੇ ਚਾਲਕ ਨੇ ਲਾਪਰਵਾਹੀ ਨਾਲ ਉਸ ਦੀ ਪਤਨੀ ਨੂੰ ਫੇਟ ਮਾਰੀ ਅਤੇ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਿਆ। ਜਦੋਂ ਉਹ ਗੰਭੀਰ ਜ਼ਖ਼ਮੀ ਹੋਈ ਇੰਦੂਬਾਲਾ ਨੂੰ ਚੁੱਕਣ ਲੱਗੇ ਤਾਂ ਹਾਈਡਰਾ ਦਾ ਚਾਲਕ ਆਪਣੀ ਹਾਈਡਰਾ ਮਸ਼ੀਨ ਨੂੰ ਸਾਈਡ ’ਤੇ ਖੜ੍ਹੀ ਕਰਨ ਦੇ ਬਹਾਨੇ ਨਾਲ ਫਰਾਰ ਹੋ ਗਿਆ। ਉਪਰੰਤ ਜ਼ਖ਼ਮੀ ਔਰਤ ਇੰਦੂਬਾਲਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਹਾਈਡਰਾ ਦੇ ਚਾਲਕ ਤ੍ਰਿਲੋਚਨ ਸਿੰਘ ਪੁੱਤਰ ਤਾਰਾ ਚੰਦ ਨਿਵਾਸੀ ਪਿੰਡ ਨਾਨਗਰਾਂ, ਥਾਣਾ ਨੰਗਲ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਵਾਸੀ ਹੋ ਜਾਣ ਪਸੀਨੇ ਛੁਡਾਉਣ ਵਾਲੀ 'ਗਰਮੀ' ਲਈ ਤਿਆਰ, 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ
NEXT STORY