ਚੰਡੀਗੜ੍ਹ (ਪਾਲ) : 16 ਜਨਵਰੀ ਨੂੰ ਇਕ ਮਰੀਜ਼ ਨੂੰ ਪੀ. ਜੀ. ਆਈ. ਐਮਰਜੈਂਸੀ 'ਚੋਂ ਇਹ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਕਿ ਮਰੀਜ਼ ਦੀ ਹਾਲਤ ਠੀਕ ਹੈ, ਅਗਲੇ ਦਿਨ ਓ. ਪੀ. ਡੀ. ਵਿਚ ਆ ਕੇ ਦਿਖਾਵੇ। ਮਰੀਜ਼ ਨੂੰ ਜਦੋਂ ਅਗਲੇ ਦਿਨ ਓ. ਪੀ. ਡੀ. ਵਿਚ ਦਿਖਾਇਆ ਗਿਆ ਤਾਂ ਡਾਕਟਰਾਂ ਨੇ ਸੀਰੀਅਸ ਦੱਸ ਕੇ ਛੇਤੀ ਮਰੀਜ਼ ਨੂੰ ਦਾਖਲ ਕਰਨ ਦੀ ਗੱਲ ਕਹੀ ਤੇ ਪੀ. ਜੀ. ਆਈ. ਵਾਟਰ ਸਪਲਾਈ 'ਚ ਕੰਮ ਕਰਨ ਵਾਲੇ ਜਸਪਾਲ ਦੀ ਪਤਨੀ ਸੁਨੀਤਾ ਦੀ ਐਤਵਾਰ ਨੂੰ ਦੇਰ ਰਾਤ ਮੌਤ ਹੋ ਗਈ। ਪੀ. ਜੀ. ਆਈ. ਦੀ ਲਾਪਰਵਾਹੀ ਕਾਰਨ ਹੱਸਦੇ-ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਉੱਜੜ ਗਈਆਂ। ਵਾਰਸਾਂ ਅਨੁਸਾਰ ਸ਼ਨੀਵਾਰ ਨੂੰ ਸਿਹਤ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਸੁਨੀਤਾ ਨੂੰ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਸੀ।
ਐਤਵਾਰ ਨੂੰ ਮਰੀਜ਼ ਦਾ ਆਪ੍ਰੇਸ਼ਨ ਕੀਤਾ ਜਾਣਾ ਸੀ, ਜਿਸ ਨੂੰ ਲੈ ਕੇ ਡਾਕਟਰਾਂ ਨੇ ਵਾਰਸਾਂ ਤੋਂ ਆਪ੍ਰੇਸ਼ਨ ਦਾ ਸਾਮਾਨ ਵੀ ਮੰਗਵਾ ਲਿਆ ਸੀ ਪਰ ਮੌਕੇ 'ਤੇ ਮੌਜੂਦ ਡਾਕਟਰ ਨੇ ਆਪ੍ਰੇਸ਼ਨ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਕਾਫੀ ਦੇਰ ਤੋਂ ਮਰੀਜ਼ ਦਾ ਆਪ੍ਰੇਸ਼ਨ ਲਈ ਇੰਤਜ਼ਾਰ ਕਰ ਰਹੇ ਸਨ ਪਰ ਉਹ ਮਰੀਜ਼ ਨੂੰ ਲੈ ਕੇ ਚਲੇ ਗਏ, ਜਿਸ ਕਾਰਨ ਉਨ੍ਹਾਂ ਨੇ ਫਾਈਲ ਬੰਦ ਕਰ ਦਿੱਤੀ ਹੈ। ਮਰੀਜ਼ ਅਨੁਸਾਰ ਤਾਂ ਉਹ ਸ਼ਨੀਵਾਰ ਦੇਰ ਰਾਤ ਤੋਂ ਉਥੇ ਹੀ ਹੈ। ਸਕਿਓਰਿਟੀ ਗਾਰਡਜ਼ ਨੇ ਵੀ ਕਿਹਾ ਕਿ ਮਰੀਜ਼ ਇਹੀ ਹੈ, ਆਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ ਐਨੇਸਥੀਸੀਆ ਵਾਲਾ ਸਟਾਫ ਵੀ ਚੈੱਕ ਕਰਕੇ ਗਿਆ ਸੀ। ਮਰੀਜ਼ ਦੇ ਵਾਰਸਾਂ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਡਾਕਟਰ ਨੇ ਉਨ੍ਹਾਂ ਨਾਲ ਬਦਤਮੀਜ਼ੀ ਵੀ ਕੀਤੀ ਤੇ ਮਰੀਜ਼ ਦੀ ਫਾਈਲ ਗੁੰਮ ਕਰ ਦਿੱਤੀ ਗਈ।
ਐੱਸ. ਡੀ. ਐੱਮ. ਦੀ ਅਗਵਾਈ 'ਚ ਹੋਈ ਸਰਕਾਰੀ ਦਫਤਰਾਂ ਦੀ ਚੈਕਿੰਗ
NEXT STORY