ਨਡਾਲਾ (ਓਬਰਾਏ)- ਨਡਾਲਾ ਵਿਖੇ ਪੈਂਦਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਕਤ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਕਸਬਾ ਨਡਾਲਾ ਦੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰਾਂ ਨਡਾਲੇ ਦੀ ਇਕ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅੱਜ ਜਿਵੇਂ ਹੀ ਬਜ਼ੁਰਗ ਮਹਿਲਾ ਨੇ ਮੱਥਾ ਟੇਕ ਕੇ ਪ੍ਰੀਕਰਮਾ ਸ਼ੁਰੂ ਕੀਤੀ ਤਾਂ ਮਹਿਲਾ ਨੂੰ ਹਾਰਟ ਅਟੈਕ ਆ ਜਾਂਦਾ ਹੈ। ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਔਰਤ ਨੂੰ ਚੁਕ ਕੇ ਉਸ ਦੇ ਵਾਰਸਾਂ ਨੂੰ ਸੂਚਿਤ ਕੀਤਾ। ਮ੍ਰਿਤਕ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚਦਿਆਂ ਹੀ ਗ੍ਰਿਫ਼ਤਾਰ ਹੋਇਆ ਪੁਲਸ ਮੁਲਾਜ਼ਮ ਦਾ ਪੁੱਤ
NEXT STORY