ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਕੜਾਕੇ ਦੀ ਠੰਡ ਤੋਂ ਬਚਣ ਲਈ ਬੱਠਲ ’ਚ ਅੱਗ ਬਾਲ ਕੇ ਹੱਥ ਸੇਕ ਰਹੀ 85 ਸਾਲਾ ਬਜ਼ੁਰਗ ਔਰਤ ਕੌਸ਼ਲਿਆ ਦੇਵੀ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਉਸ ਦੀ ਛੋਟੀ ਨੂੰਹ ਗੁਰਦੀਪ ਕੌਰ (ਅਮਨ) ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਕੌਸ਼ਲਿਆ ਦੇਵੀ ਆਪਣੇ ਵੱਡੇ ਪੁੱਤਰ ਸ਼ਿੰਦੇ ਨਾਲ ਘਰ ’ਚ ਬੱਠਲ ਬਾਲ ਕੇ ਹੱਥ ਸੇਕ ਰਹੀ ਸੀ। ਇਸ ਦੌਰਾਨ ਉਸ ਨੇ ਪੁੱਤਰ ਨੂੰ ਘਰ ਦਾ ਕੁੱਝ ਸਾਮਾਨ ਲਿਆਉਣ ਲਈ ਦੁਕਾਨ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ 5 ਦਿਨਾਂ ਲਈ ਵੱਡੀ ਚਿਤਾਵਨੀ ਜਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਪੁੱਤਰ ਦੇ ਜਾਣ ਮਗਰੋਂ ਕੌਸ਼ਲਿਆ ਦੇਵੀ ਨੇ ਬੱਠਲ ਨੂੰ ਨੇੜੇ ਕਰਨ ਲਈ ਇਕ ਖੂੰਟੀ (ਡੰਡੇ) ਦੀ ਮਦਦ ਨਾਲ ਆਪਣੇ ਵੱਲ ਖਿਸਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਚਾਨਕ ਉਸ ਦਾ ਸ਼ਾਲ ਬੱਠਲ ’ਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ। ਅੱਗ ਤੁਰੰਤ ਭੜਕ ਉੱਠੀ ਅਤੇ ਬਜ਼ੁਰਗ ਔਰਤ ਉਸ ਨੂੰ ਸੰਭਾਲ ਨਾ ਸਕੀ, ਜਿਸ ਨਾਲ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ ’ਚ ਆ ਗਿਆ। ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਪਿਛਲੇ ਤਿੰਨ ਮਹੀਨਿਆਂ ਤੋਂ ਬੀਮਾਰ ਸੀ ਅਤੇ ਚੱਲ-ਫਿਰ ਨਹੀਂ ਸਕਦੀ ਸੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਕੁੱਝ ਦੇਰ ਬਾਅਦ ਜਦੋਂ ਪੁੱਤਰ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਸੜਦੀ ਮਾਂ ਨੂੰ ਸੰਭਾਲਿਆ ਅਤੇ ਤੁਰੰਤ ਸੁਨਾਮ ਸਿਵਲ ਹਸਪਤਾਲ ਲੈ ਗਿਆ। ਉੱਥੋਂ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਪਰ ਪਟਿਆਲਾ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫ਼ਾ! ਇਨ੍ਹਾਂ ਮੁਲਾਜ਼ਮਾਂ ਨੂੰ ਮਿਲੀ ਤਰੱਕੀ, ਪੜ੍ਹੋ ਪੂਰੀ List
NEXT STORY