ਜਲੰਧਰ (ਸੁਨੀਲ ਮਹਾਜਨ) : ਅੱਜ ਦੇ ਯੁੱਗ 'ਚ ਜਿੱਥੇ ਲੋਕ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਨ, ਉੱਥੇ ਇਕ ਔਰਤ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ, ਜਿਸ ਨਾਲ ਜਾਨਵਰਾਂ ਅਤੇ ਇਨਸਾਨਾਂ ਵਿਚਾਲੇ ਇਕ ਵਾਰ ਫਿਰ ਇਨਸਾਨੀਅਤ ਕਾਇਮ ਹੋ ਗਈ ਹੈ। ਰੱਬ ਤੋਂ ਬਾਅਦ ਮਾਂ ਦਾ ਦਰਜਾ ਹਮੇਸ਼ਾ ਉੱਚਾ ਰਿਹਾ ਹੈ। ਇਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਦੇ ਨਾਲ-ਨਾਲ ਦੂਜੇ ਬੱਚਿਆਂ ਦਾ ਵੀ ਖਿਆਲ ਰੱਖਦੀ ਹੈ ਪਰ ਜਲੰਧਰ 'ਚ ਇਕ ਅਜਿਹੀ ਔਰਤ ਵੀ ਹੈ, ਜਿਸ ਨੇ ਮਾਂ ਦਾ ਫਰਜ਼ ਨਿਭਾਉਂਦਿਆਂ ਆਪਣਾ ਦੁੱਧ ਪਿਲਾ ਕੇ ਗਲਹਿਰੀ ਦੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
ਖ਼ਬਰ ਇਹ ਵੀ : ਸਕੂਲ ਬੱਸ ਹਾਦਸੇ 'ਚ ਵਿਦਿਆਰਥੀ ਦੀ ਮੌਤ, ਉਥੇ ਰਿਸ਼ਵਤ ਲੈਣ ਦੇ ਦੋਸ਼ ’ਚ SHO ਗ੍ਰਿਫ਼ਤਾਰ, ਪੜ੍ਹੋ TOP 10
ਜਲੰਧਰ ਦੀ ਇਕ ਸੰਸਥਾ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਹੁਣੇ-ਹੁਣੇ ਜਨਮੇ ਗਲਹਿਰੀ ਦੇ ਇਕ ਬੱਚੇ ਨੂੰ ਸੰਸਥਾ ਦੀ ਮੈਂਬਰ ਹਰਪ੍ਰੀਤ ਕੌਰ ਨੇ ਦੁੱਧ ਪਿਲਾ ਕੇ ਬਚਾਇਆ। ਹਰਪ੍ਰੀਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਯੁਵੀ ਇਸ ਨੂੰ ਘਰ ਲੈ ਕੇ ਆਏ ਤਾਂ ਸਿਰਫ਼ ਦੋ ਤੋਂ ਢਾਈ ਇੰਚ ਦਾ ਇਹ ਬੱਚਾ ਸਾਨੂੰ ਨਹੀਂ ਪਤਾ ਸੀ ਕਿ ਇਹ ਕਿਸ ਜਾਨਵਰ ਦਾ ਹੈ ਪਰ ਇਸ ਦੀ ਹਾਲਤ ਦੇਖ ਕੇ ਮੈਂ ਰਹਿ ਨਾ ਸਕੀ। ਜਿਵੇਂ ਮੈਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹਾਂ, ਉਸੇ ਤਰ੍ਹਾਂ ਮੈਂ ਇਸ ਗਲਹਿਰੀ ਦੇ ਬੱਚੇ ਨੂੰ ਆਪਣਾ ਦੁੱਧ ਪਿਲਾਇਆ ਤਾਂ ਜੋ ਇਸ ਨਵਜੰਮੇ ਬੱਚੇ ਦੀ ਜਾਨ ਬਚ ਸਕੇ। ਬੱਚਾ ਕੋਈ ਵੀ ਹੋਵੇ ਮਨੁੱਖ ਦਾ ਜਾਂ ਕਿਸੇ ਜਾਨਵਰ ਦਾ, ਹਰ ਮਨੁੱਖ ਨੂੰ ਉਸ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਬੱਚੇ ਵਾਂਗ ਉਸ ਦੀ ਦੇਖਭਾਲ ਕਰਕੇ ਜਾਨ ਬਚਾ ਸਕੀਏ।
ਇਹ ਵੀ ਪੜ੍ਹੋ : ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧਾਰਮਿਕ ਡੇਰੇ ਦੇ ਮੁਖੀ ਨੇ ਲੱਖਾਂ ਦੀ ਮਾਰੀ ਠੱਗੀ, ਦੇਖੋ ਵੀਡੀਓ
ਦੂਜੇ ਪਾਸੇ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ 2 ਦਿਨ ਪਹਿਲਾਂ ਅਰਬਨ ਅਸਟੇਟ ਤੋਂ ਫੋਨ ਆਇਆ ਸੀ ਕਿ ਇੱਥੇ ਇਕ ਜਾਨਵਰ ਦਾ ਬੱਚਾ ਪਿਆ ਹੈ, ਜੋ ਜ਼ਮੀਨ 'ਤੇ ਡਿੱਗਾ ਪਿਆ ਹੈ। ਫਿਰ ਯੁਵੀ ਨੇ ਕਿਹਾ ਕਿ ਤੁਸੀਂ ਇਸ ਦਾ ਖਿਆਲ ਰੱਖਣਾ, ਅਸੀਂ ਸਵੇਰੇ ਆ ਕੇ ਜਾਵਾਂਗੇ। ਜਦੋਂ ਅਸੀਂ ਇਸ ਨੂੰ ਲਿਆਏ ਤਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਕਿਸ ਜਾਨਵਰ ਦਾ ਬੱਚਾ ਸੀ ਪਰ ਅਸੀਂ ਇਸ ਨੂੰ ਘਰ ਲੈ ਆਏ। ਫਿਰ ਅਸੀਂ ਘਰ ਆ ਕੇ ਇਸ ਨੂੰ ਰੂੰ ਵਿੱਚ ਰੱਖਿਆ ਤੇ ਮੇਰੀ ਪਤਨੀ ਹਰਪ੍ਰੀਤ ਕੌਰ ਨੇ ਇਸ ਨੂੰ ਆਪਣਾ ਦੁੱਧ ਪਿਲਾ ਕੇ ਇਸ ਦੀ ਜਾਨ ਬਚਾਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਦੇ ਅਧਿਆਪਕਾਂ ਨੇ ਦਿੱਲੀ 'ਚ ਕਰਵਾਏ 'ਹੈਪੀਨੈੱਸ ਉਤਸਵ 2022' 'ਚ ਕੀਤੀ ਸ਼ਿਰਕਤ
NEXT STORY