ਜਲੰਧਰ (ਸੁਰਿੰਦਰ)- ਭਗਵਾਨ ਵਾਲਮੀਕਿ ਚੌਂਕ ਨੇੜੇ ਇਕ ਔਰਤ ਨੌਜਵਾਨ ਤੋਂ 25 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਔਰਤ ਨਾਲ ਨੌਜਵਾਨ ਦੀ ਦੋਸਤੀ ਨਿਗਮ ਦੇ ਬਾਹਰ ਚਾਟ ਵਾਲੀ ਰੇਹੜੀ ’ਤੇ ਹੋਈ ਸੀ। ਘਟਨਾ ਬਾਰੇ ਦੱਸਦੇ ਹੋਏ ਪੀੜਤ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਜਦੋਂ ਉਹ ਆਪਣੇ ਦੋਸਤ ਨਾਲ ਚਾਟ ਖਾਣ ਲਈ ਭਗਵਾਨ ਵਾਲਮੀਕਿ ਚੌਂਕ ਗਿਆ ਸੀ ਤਾਂ ਉੱਥੇ ਇਕ ਔਰਤ ਵੀ ਮੌਜੂਦ ਸੀ। ਚਾਚ ਸਵਾਦ ਨਾ ਹੋਣ ’ਤੇ ਗੱਲਬਾਤ ਸ਼ੁਰੂ ਹੋਈ ਅਤੇ ਨਿਗਮ ਦਫ਼ਤਰ ਦੇ ਬਾਹਰ ਲੱਗੀਆਂ ਰੇਹੜੀਆਂ ਤਕ ਪਹੁੰਚ ਗਈ। ਨੌਜਵਾਨ ਨੇ ਦੱਸਿਆ ਕਿ ਉਕਤ ਔਰਤ ਨੇ ਉਸ ਨੂੰ ਇਹ ਕਹਿ ਕੇ ਆਪਣੇ ਜਾਲ ’ਚ ਫਸਾ ਲਿਆ ਸੀ ਕਿ ਉਸ ਦਾ ਅਮਰੀਕਾ 'ਚ ਚੰਗਾ ਕਾਰੋਬਾਰ ਹੈ ਅਤੇ ਉਹ ਨੌਜਵਾਨ ਲੱਭਣ ਲਈ ਜਲੰਧਰ ਆਈ ਸੀ। ਔਰਤ ਨੇ ਉਸ ਨੂੰ ਵਿਦੇਸ਼ ਦੇ ਸੁਫ਼ਨੇ ਵਿਖਾ ਕੇ ਲੁੱਟ ਲਿਆ।
ਇੰਝ ਸ਼ੁਰੂ ਹੋਈ ਕਹਾਣੀ
ਨੌਜਵਾਨ ਨੇ ਦੱਸਿਆ ਕਿ ਚਾਟ ਖਾਂਦੇ ਸਮੇਂ ਉਹ ਆਪਣੇ ਦੋਸਤ ਨਾਲ ਵਿਦੇਸ਼ ਜਾਣ ਦੀ ਗੱਲ ਕਰ ਰਿਹਾ ਸੀ। ਇਸ ਦੌਰਾਨ ਉੱਥੇ ਖੜ੍ਹੀ ਔਰਤ ਨੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਕਿਹਾ ਕਿ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਹ ਆਪਣੇ ਸਾਥੀ ਨਾਲ ਕੰਮ ਬਾਰੇ ਗੱਲ ਕਰੇਗੀ। ਗੱਲਬਾਤ ਦੌਰਾਨ ਔਰਤ ਦੀ ਗੱਲ ਪਹਿਲਾਂ ਤਾਂ ਸਹੀ ਜਾਪਦੀ ਸੀ ਅਤੇ ਉਸ ਨੇ ਕਿਸੇ ਪੈਸੇ ਦੀ ਮੰਗ ਵੀ ਨਹੀਂ ਕੀਤੀ ਅਤੇ ਇਸੇ ਤਰ੍ਹਾਂ ਅਸੀਂ ਹਰ ਰੋਜ਼ ਚਾਟ ਵਾਲੀ ਰੇਹੜੀ ’ਤੇ ਮਿਲਣ ਲੱਗ ਪਏ। ਇੱਥੋਂ ਤੱਕ ਕਿ ਔਰਤ ਨੇ ਆਪਣੀ ਨਾਗਰਿਕਤਾ ਵਿਖਾਈ ਅਤੇ ਇਹ ਵੀ ਦੱਸਿਆ ਕਿ ਵਿਦੇਸ਼ ’ਚ ਕਿਵੇਂ ਪੱਕਾ ਹੋਣਾ ਹੈ।
ਇਹ ਵੀ ਪੜ੍ਹੋ : ਨਸ਼ੇ ਕਾਰਨ ਉਜੜਿਆ ਪਰਿਵਾਰ, ਮਾਹਿਲਪੁਰ ਵਿਖੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਮਿਲੀ ਸਰਿੰਜ
ਕਰੀਬ ਇਕ ਹਫ਼ਤੇ ਬਾਅਦ ਉਕਤ ਔਰਤ ਨੇ ਵਿਦੇਸ਼ ’ਚ ਆਪਣੇ ਸਾਥੀ ਨਾਲ ਗੱਲ ਕਰਵਾਈ ਅਤੇ ਕਾਗਜ਼ਾਤ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਜਦੋਂ ਉਸ ਨੇ ਉਸ ਔਰਤ ਨੂੰ ਦੱਸਿਆ ਕਿ ਉਸ ਕੋਲ ਇਸ ਸਮੇਂ ਸਿਰਫ਼ 25000 ਹਨ ਤਾਂ ਔਰਤ ਨੇ ਕਿਹਾ ਕਿ ਉਹ ਆਪਣੇ ਵੱਲੋਂ 25000 ਪਾ ਕੇ ਟਰਾਂਸਫ਼ਰ ਕਰ ਦਿੰਦੀ ਹੈ, ਜੋ ਉਸ ਨੇ ਕਰ ਵੀ ਦਿੱਤੇ, ਜਿਸ ਤੋਂ ਬਾਅਦ ਉਸ ਨੇ ਵੀ ਪੈਸੇ ਟਰਾਂਸਫ਼ਰ ਕਰ ਦਿੱਤੇ। ਨੌਜਵਾਨ ਨੇ ਦੱਸਿਆ ਕਿ ਹੁਣ ਔਰਤ ਦੇ ਫੋਨ ਬੰਦ ਆ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਕਹਿ ਰਹੀ ਸੀ ਕਿ ਉਹ ਵਾਪਸ ਅਮਰੀਕਾ ਚਲੀ ਜਾਵੇਗੀ ਅਤੇ ਜਾਂਦੇ ਹੋਏ ਉੱਥੇ ਦੇ ਫੋਨ ਨੰਬਰ ਅਤੇ ਦਸਤਾਵੇਜ਼ ਦੇ ਕੇ ਦਾਵੇਗੀ, ਜਿਸ ਕਾਰਨ ਉਸ ਨੂੰ ਉੱਥੇ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ ਪਰ ਹੁਣ ਨਾ ਤਾਂ ਔਰਤ ਮਿਲ ਰਹੀ ਹੈ ਅਤੇ ਨਾ ਹੀ ਉਸ ਦਾ ਫੋਨ ਨੰਬਰ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਔਰਤ ਸਣੇ ਦੋ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਜੁਗਾੜੂ ਰੇਹੜੇ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
NEXT STORY