ਕਪੂਰਥਲਾ(ਭੂਸ਼ਣ)- ਪਹਿਲਾਂ ਤੋਂ ਹੀ ਵਿਆਹੁਤਾ ਹੋਣ ਦੇ ਬਾਵਜੂਦ ਖ਼ੁਦ ਨੂੰ ਕੁਆਰੀ ਦੱਸ ਕੇ ਇਕ ਵਿਅਕਤੀ ਨਾਲ ਵਿਆਹ ਕਰਵਾਉਣ ਦੇ ਮਾਮਲੇ ’ਚ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਪਿਤਾ-ਪੁੱਤਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ’ਚ ਨਾਮਜ਼ਦ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਸ਼ਾਮ ਸੁੰਦਰ ਪੁੱਤਰ ਪੁਰਸ਼ੋਤਮ ਲਾਲ ਵਾਸੀ ਮੁਹੱਲਾ ਭਗਤਪੁਰਾ ਜ਼ਿਲ੍ਹਾ ਕਪੂਰਥਲਾ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਆਸਟ੍ਰੇਲੀਆ ’ਚ ਰਹਿੰਦੀ ਸਵਿਤਾ ਸ਼ਰਮਾ ਨੇ ਉਸ ਦੇ ਲੜਕੇ ਸੰਜੇ ਵਰਮਾ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਬਾਦਲਾਂ 'ਤੇ ਰਗੜ੍ਹੇ, UAPA ਤਹਿਤ ਫਸੇ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ
ਵਿਆਹ ਕਰਵਾਉਣ ਤੋਂ ਪਹਿਲਾਂ ਉਸ ਨੇ ਕਦੇ ਵੀ ਆਪਣੇ ਪਹਿਲਾਂ ਹੋਏ ਵਿਆਹ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਕੋਰਟ ਮੈਰਿਜ ਲਈ ਅਪਲਾਈ ਕੀਤਾ ਤਾਂ ਕੋਰਟ ਮੈਰਿਜ ਦੌਰਾਨ ਵੀ ਰਜਿਸਟਰਾਰ ਆਫ਼ ਮੈਰਿਜ ਫਗਵਾੜਾ ਨੂੰ ਪੇਸ਼ ਕੀਤੇ ਸਵੈ-ਘੋਸ਼ਣਾ ਪੱਤਰ ’ਚ ਸਵਿਤਾ ਸ਼ਰਮਾ ਨੇ ਆਪਣੇ ਪਹਿਲੇ ਵਿਆਹ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ ਸੀ ਅਤੇ ਖ਼ੁਦ ਨੂੰ ਕੁਆਰੀ ਦੱਸਿਆ ਸੀ। ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਸਵਿਤਾ ਸ਼ਰਮਾ ਪਹਿਲਾਂ ਤੋਂ ਹੀ ਵਿਆਹੁਤਾ ਸੀ ਅਤੇ ਉਸ ਦਾ ਆਪਣੇ ਪਹਿਲੇ ਪਤੀ ਨਾਲ ਪੰਚਾਇਤੀ ਤਲਾਕ ਹੋਇਆ ਸੀ ਪਰ ਉਸ ਨੇ ਅਦਾਲਤ ’ਚ ਤਲਾਕ ਅਪਲਾਈ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਉਕਤ ਕੁੜੀ ਨੇ ਉਸ ਦੇ ਲੜਕੇ ਨੂੰ ਆਸਟ੍ਰੇਲੀਆ ਜਾ ਕੇ ਆਪਣੇ ਕੋਲ ਵਾਪਸ ਨਹੀਂ ਬੁਲਾਇਆ ਅਤੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਸੀ, ਜਿਸ ’ਤੇ ਉਨ੍ਹਾਂ ਨਿਆਂ ਲਈ ਏ. ਡੀ. ਜੀ. ਪੀ. ਐੱਨ. ਆਰ. ਆਈ. ਦੇ ਕੋਲ ਗੁਹਾਰ ਲਾਉਣੀ ਪਈ, ਜਿਨ੍ਹਾਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ
ਜਾਂਚ ਦੌਰਾਨ ਸਵਿਤਾ ਸ਼ਰਮਾ ਅਤੇ ਉਸ ਦੇ ਪਿਤਾ ਸੁਰਿੰਦਰ ਪੁੱਤਰ ਗਿਰਧਾਰੀ ਲਾਲ ਵਾਸੀ ਡੱਡਲ ਮੁਹੱਲਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਹੁਸ਼ਿਆਰਪੁਰ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਸਵਿਤਾ ਸ਼ਰਮਾ ਅਤੇ ਸੁਰਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਦਰਦਨਾਕ ਹਾਦਸਾ : ਪਿਤਾ ਨੂੰ ਦੇਖਣ ਲਈ ਬਾਲਕੋਨੀ 'ਚ ਖੜ੍ਹਾ 3 ਸਾਲਾ ਬੱਚਾ 5ਵੀਂ ਮੰਜ਼ਿਲ ਤੋਂ ਡਿਗਿਆ, ਮੌਤ
NEXT STORY