ਘਨੌਰ (ਅਲੀ ਘਨੌਰ) : ਘਨੌਰ ਦੇ ਨੇੜਲੇ ਪਿੰਡ ਕਾਮੀ ਖੁਰਦ ਵਿਖੇ ਰਾਜ ਮਿਸਤਰੀ ਦਾ ਕੰਮ ਕਰਦੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਿੰਡ ਕਾਮੀਂ ਖੁਰਦ 'ਚ ਤਕਰੀਬਨ 35 ਸਾਲਾ ਵਿਆਹੁਤਾ ਕਾਜਲ ਬੇਗ਼ਮ ਦਾ ਬੀਤੀ ਦੇਰ ਸ਼ਾਮ ਕਤਲ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਕਤਲ ਹੋਇਆ, ਉਸ ਸਮੇਂ ਪਤੀ-ਪਤਨੀ ਅਤੇ ਦੋਵੇਂ ਬੱਚੇ ਘਰ ਹੀ ਸਨ।
ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਇੱਕੋ ਡਰੋਨ ਨਾਲ ਰੱਖ ਰਹੀ ਕੰਟੇਨਮੈਂਟ ਇਲਾਕਿਆਂ ’ਤੇ ਨਜ਼ਰ
ਬਾਕੀ ਪਰਿਵਾਰਕ ਮੈਂਬਰ ਕਿਤੇ ਵਿਆਹ ਗਏ ਹੋਏ ਸਨ, ਜੋ ਇਹ ਘਟਨਾ ਵਾਪਰਨ ਤੋਂ ਬਾਅਦ ਪਤਾ ਲੱਗਣ 'ਤੇ ਘਰ ਪਹੁੰਚੇ। ਜਾਣਕਾਰੀ ਅਨੁਸਾਰ ਤਕਰੀਬਨ 10 ਕੁ ਸਾਲ ਪਹਿਲਾਂ ਮ੍ਰਿਤਕ ਕਾਜਲ ਬੇਗਮ ਦਾ ਨਿਕਾਹ ਪਿੰਡ ਕਾਮੀ ਖੁਰਦ ਦੇ ਲੱਖੀ ਮੁਹੰਮਦ ਨਾਲ ਹੋਇਆ ਸੀ, ਜਿਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ, ਜਿਸ 'ਚ ਇੱਕ ਲੜਕੀ ਦੀ ਉਮਰ ਤਕਰੀਬਨ 8 ਸਾਲ ਤੇ ਦੂਜੀ ਲੜਕੀ ਦੀ ਉਮਰ ਤਕਰੀਬਨ 6 ਸਾਲ ਦੀ ਹੈ, ਜਿਨ੍ਹਾਂ ਸਾਹਮਣੇ ਹੀ ਪਿਤਾ ਵੱਲੋਂ ਉਨ੍ਹਾਂ ਦੀ ਮਾਂ ਦਾ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ 'ਚ ਪਹਿਲਾਂ ਵੀ ਤਿੜਕ-ਤਾੜ ਚੱਲਦੀ ਰਹਿੰਦੀ ਸੀ। ਮ੍ਰਿਤਕ ਕਾਜਲ ਬੇਗਮ ਕੁੱਝ ਦਿਨ ਪਹਿਲਾਂ ਆਪਣੇ ਪੇਕੇ ਘਰ ਗਈ ਹੋਈ ਸੀ, ਜੋ ਲੰਘੇ 20 ਦਿਨ ਪਹਿਲਾਂ ਹੀ ਦੋਵੇਂ ਪਿੰਡਾਂ ਦੀਆਂ ਪਚਾਇਤਾਂ ਰਾਹੀਂ ਹੋਏ ਸਮਝੌਤੇ ਨਾਲ ਸਹੁਰੇ ਪਿੰਡ ਇੱਥੇ ਆਈ ਸੀ।
ਇਹ ਵੀ ਪੜ੍ਹੋ : ਸੁਖਬੀਰ ਨੇ ਮੋਦੀ ਨੂੰ ਤੇਲ ਦੀਆਂ ਕੀਮਤਾਂ 'ਤੇ ਕੇਂਦਰੀ ਆਬਕਾਰੀ ਡਿਊਟੀ ਘਟਾਉਣ ਲਈ ਕੀਤੀ ਅਪੀਲ
ਇਹ ਘਟਨਾ ਵਾਪਰਨ ਤੋਂ ਕੁੱਝ ਘੰਟੇ ਪਹਿਲਾਂ ਦੀ ਹੀ ਗੱਲ ਹੈ ਕਿ ਮ੍ਰਿਤਕ ਕਾਜਲ ਦਾ ਫੋਨ ਖਰਾਬ ਹੋ ਰਿਹਾ ਸੀ, ਜਿਸ ਨੂੰ ਠੀਕ ਕਰਵਾਉਣ ਲਈ ਦੋਵੇਂ ਪਤੀ-ਪਤਨੀ ਪਿੰਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਸ਼ਹਿਰ ਘਨੌਰ ਵਿਖੇ ਆਏ। ਠੀਕ ਹੋਇਆ ਫੋਨ ਲੈਣ ਤੋਂ ਬਾਅਦ ਦੋਵੇਂ ਘਰ ਚਲੇ ਗਏ। ਲੋਕਾਂ ਦੇ ਕਹਿਣ ਮੁਤਾਬਕ ਮ੍ਰਿਤਕ ਕਾਜਲ ਜਦੋਂ ਫੋਨ 'ਤੇ ਗੱਲ ਕਰ ਰਹੀ ਸੀ ਤਾਂ ਪਤੀ ਨੂੰ ਲਗਾਤਾਰ ਸ਼ੱਕ ਹੋ ਰਿਹਾ ਸੀ, ਜਿਸ ਤੋਂ ਉਸ ਨੇ ਰਾਡ ਨਾਲ ਪਤਨੀ 'ਤੇ ਵਾਰ ਕਰ ਦਿੱਤਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਕਤਲ ਦੇ ਇਸ ਮਾਮਲੇ ਪਿੱਛੇ ਕਥਿਤ ਨਾਜਾਇਜ਼ ਸਬੰਧਾਂ ਦਾ ਕਾਰਨ ਵੀ ਹੋ ਸਕਦਾ ਹੈ। ਫਿਲਹਾਲ ਮ੍ਰਿਤਕ ਦੇਹ ਦੀ ਪੋਸਟਮਾਰਟਮ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁੱਖੀ ਘਨੌਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਦੇ ਮਾਮਲੇ 'ਚ ਲੱਕੀ ਮੁਹੰਮਦ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਪਤੀ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ, ਜਿਸ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਲੇਰਕੋਟਲਾ 'ਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਲੱਗੇਗਾ ਲਾਕਡਾਊਨ: ਡਿਪਟੀ ਕਮਿਸ਼ਨਰ
NEXT STORY