ਲੁਧਿਆਣਾ, (ਮਹੇਸ਼)- ਪਤਨੀ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਪਤੀ ਵੱਲੋਂ ਜ਼ਹਿਰ ਨਿਗਲ ਕੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿਚ ਸਲੇਮ ਟਾਬਰੀ ਪੁਲਸ ਨੇ ਮ੍ਰਿਤਕ ਜੋਗਾ ਸਿੰਘ ਦੀ ਪਤਨੀ ਸਿਮਰਨ ਕੌਰ ਖਿਲਾਫ ਧਾਰਾ 306 (ਆਤਮਹੱਤਿਆ ਲਈ ਮਜਬੂਰ ਕਰਨਾ) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ, ਜਿਸ ਵਿਚ ਸਿਮਰਨ ਦੀ ਭੂਆ ਕੁਲਵਿੰਦਰ ਨੂੰ ਵੀ ਸਹਿਯੋਗੀ ਬਣਾਇਆ ਗਿਆ ਹੈ। ਦੋਵੇਂ ਅਜੇ ਤਕ ਫਰਾਰ ਦੱਸੀਆਂ ਜਾ ਰਹੀਆਂ ਹਨ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀ ਮਹਿਲਾਵਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰਾਂ 'ਚ ਰੇਡ ਮਾਰੀ ਗਈ ਸੀ ਪਰ ਉਹ ਦੋਵੇਂ ਘਰੋਂ ਫਰਾਰ ਸਨ। ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਸੁਖਪਾਲ ਨੇ ਦੱਸਿਆ ਕਿ ਇਹ ਮਾਮਲਾ ਜੋਗਾ ਦੇ ਪਿਤਾ ਨਿਊ ਅਸ਼ੋਕ ਨਗਰ ਨਿਵਾਸੀ ਚਾਨਣ ਸਿੰਘ ਦੀ ਤਹਿਰੀਰ ਤੇ ਰਜਿਸਟਰਡ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਕਿਹਾ ਕਿ ਉਸ ਦੇ ਦੋ ਬੇਟੇ ਹਨ। ਵੱਡਾ ਬੇਟਾ ਜੋਗਾ (23) ਤੇ ਛੋਟਾ ਹਜ਼ੂਰ ਸਿੰਘ (21) ਹੈ। ਜੋਗੇ ਦਾ ਵਿਆਹ 14 ਅਪ੍ਰੈਲ 2017 ਨੂੰ ਮਨਜੀਤ ਨਗਰ, ਇੰਜਣ ਸ਼ੈੱਡ ਦੇ ਹੈਪੀ ਸਿੰਘ ਦੀ ਪੁੱਤਰੀ ਸਿਮਰਨ ਕੌਰ ਊਰਫ ਪੂਜਾ ਨਾਲ ਹੋਇਆ ਸੀ, ਜੋ ਕਿ ਸ਼ਾਦੀ ਸਮੇਂ ਤੋਂ ਜੋਗੇ ਨਾਲ ਲੜਾਈ-ਝਗੜਾ ਕਰਨ ਲੱਗੀ ਸੀ। ਪੂਜਾ ਜੋਗੇ ਨੂੰ ਕਹਿੰਦੀ ਰਹਿੰਦੀ ਸੀ ਕਿ ਉਹ ਉਸ ਨੂੰ ਪਸੰਦ ਨਹੀਂ ਹੈ।
ਇਹ ਗੱਲ ਜੋਗੇ ਨੇ ਉਨ੍ਹਾਂ ਨੂੰ ਦੱਸੀ ਤਾਂ ਪੂਜਾ ਦੇ ਮਾਤਾ-ਪਿਤਾ ਉਸ ਨੂੰ ਸਮਝਾਉਣ ਲਈ 11 ਅਗਸਤ ਨੂੰ ਘਰ ਆਏ ਪਰ ਪੂਜਾ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਇਸ ਜ਼ਿੱਦ 'ਤੇ ਅੜੀ ਰਹੀ ਕਿ ਉਸ ਨੂੰ ਜੋਗਾ ਪਸੰਦ ਨਹੀਂ ਹੈ। ਉਸ ਨੇ ਇਸ ਨਾਲ ਨਹੀਂ ਰਹਿਣਾ ਹੈ, ਜਦ ਕਿ ਜੋਗਾ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ ਜੇਕਰ ਉਹ ਉਸ ਨੂੰ ਛੱਡ ਕੇ ਗਈ ਤਾਂ ਉਹ ਜ਼ਹਿਰ ਖਾ ਕੇ ਮਰ ਜਾਵੇਗਾ।
ਬਾਵਜੂਦ ਇਸ ਦੇ ਪੂਜਾ ਨਹੀਂ ਮੰਨੀ ਅਤੇ ਆਪਣੀ ਭੂਆ ਕੁਲਵਿੰਦਰ ਕੌਰ ਉਰਫ ਕੀੜੀ ਨਾਲ ਹਮ ਮਸ਼ਵਰਾ ਹੋ ਕੇ ਉਸ ਨਾਲ ਚਲੀ ਗਈ। ਉਸ ਦੇ ਬਾਅਦ ਜੋਗੇ ਨੇ ਜ਼ਹਿਰ ਨਿਗਲ ਲਿਆ। ਸ਼ਨੀਵਾਰ ਕਰੀਬ 10.30 ਵਜੇ ਉਸ ਨੂੰ ਪਤਾ ਲੱਗਾ ਕਿ ਜੋਗਾ ਨਾਲ ਲਗਦੀ ਗਲੀ ਵਿਚ ਡਿੱਗਿਆ ਪਿਆ ਹੈ ਅਤੇ ਉਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ, ਜਿਸ 'ਤੇ ਉਸ ਨੇ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਜੋਗੇ ਨੂੰ ਦਯਾਨੰਦ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜੋਗੇ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ।
ਬਠਿੰਡਾ 'ਚ ਆਨਲਾਈਨ ਪਾਸਪੋਰਟ ਦਫ਼ਤਰ ਦਾ ਉਦਘਾਟਨ
NEXT STORY