ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਨੱਥੂਵਾਲ ਦੇ ਲਾਗੇ ਇੱਕ ਕਾਰ-ਐਕਟਿਵਾ ਟੱਕਰ 'ਚ ਐਕਟਿਵਾ ਸਵਾਰ ਮਹਿਲਾ ਦੀ ਮੌਤ ਹੋ ਜਾਣ ਤੇ ਕਾਰ ਚਾਲਕ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦਸਿਆ ਹੈ ਕਿ ਰਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਬਹਿ ਵਿਧੀਆ ਨੇ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਹੈ ਕਿ ਭਰਜਾਈ ਸੁਮਨ ਬਾਲਾ (42) ਪਤਨੀ ਸੁਰਿੰਦਰ ਕੁਮਾਰ ਆਪਣੇ ਘਰੇਲੂ ਕੰਮ ਕਾਰ ਲਈ ਆਪਣੀ ਐਕਟਿਵਾ ਨੰਬਰੀ ਪੀ.ਬੀ.07-ਬੀ.ਏ.-9882 ਪਰ ਸਵਾਰ ਹੋ ਕੇ ਪਿੰਡ ਤੋਂ ਦਤਾਰਪੁਰ ਗਈ ਸੀ। ਜਦੋਂ ਉਹ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਸਦੀ ਭਰਜਾਈ ਸੁਮਨ ਬਾਲਾ ਉਸ ਦੇ ਅੱਗੇ ਅੱਗੇ ਆਪਣੀ ਸਕੂਟਰੀ 'ਤੇ ਵਾਪਸ ਘਰ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਨੱਥੂਵਾਲ ਦੇ ਨੇੜੇ ਆਪਣੀ ਸਾਈਡ ਜਾ ਰਹੀ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਜੋ ਕਮਾਹੀਦੇਵੀ ਸਾਈਡ ਤੋਂ ਆਈ, ਜਿਸ ਦੇ ਡਰਾਈਵਰ ਨੇ ਗੱਡੀ ਬਹੁਤ ਤੇਜ਼ ਰਫਤਾਰੀ ਅਤੇ ਲਾਹਪ੍ਰਵਾਹੀ ਨਾਲ ਚਲਾਉਂਦੇ ਹੋਏ ਗੱਡੀ ਗਲਤ ਸਾਈਡ ਲਿਆ ਕੇ ਉਸਦੀ ਭਰਜਾਈ ਦੀ ਐਕਟਿਵਾ ਵਿੱਚ ਸਾਹਮਣੇਓ ਮਾਰੀ। ਇਸ ਦੌਰਾਨ ਉਸ ਦੀ ਭਰਜਾਈ ਸੜਕ ਨਾਲ ਖੜੀਆ ਝਾੜੀਆਂ ਵਿੱਚ ਜਾ ਡਿੱਗੀ ਜਿਸਦੀ ਐਕਟਿਵਾ ਦਾ ਵੀ ਕਾਫੀ ਨੁਕਸਾਨ ਹੋ ਗਿਆ ਅਤੇ ਉਕਤ ਗੱਡੀ ਵੀ ਮੌਕੇ 'ਤੇ ਪਲਟ ਗਈ।
ਉਹ ਆਪਣੀ ਗੱਡੀ ਰੋਕ ਕੇ ਆਪਣੀ ਭਰਜਾਈ ਸੁਮਨ ਬਾਲਾ ਪਾਸ ਗਿਆ ਤਾਂ ਦੇਖਿਆ ਕਿ ਉਸਦੀ ਭਰਜਾਈ ਦੀ ਮੌਕਾ 'ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਉਕਤ ਗੱਡੀ ਕੋਲ ਗਿਆ ਤਾਂ ਉਸ ਗੱਡੀ ਦਾ ਨੰਬਰ ਪੀ.ਬੀ.37-ਜੇ-2430 ਜਿਸਦਾ ਡਰਾਈਵਰ ਤੋਂ ਫਰਾਰ ਹੋ ਗਿਆ। ਤਲਵਾੜਾ ਪੁਲਸ ਸਟੇਸ਼ਨ ਵਿਖੇ ਕਾਰ ਚਾਲਕ ਨਾਂ ਮਾਲੂਮ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਿਆਂ ਖਿਲਾਫ ਪੁਲਸ ਦੀ ਸਖਤੀ! 255 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ
NEXT STORY