ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਪੁਲਸ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ 3 ਨੌਜਵਾਨਾਂ ਨੂੰ 255 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦੌਰਾਂਗਲਾ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ। ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਝ ਨੌਜਵਾਨ ਨਸੀਲਾ ਪਦਾਰਥ ਲੈ ਕੇ ਇਲਾਕੇ ਦੇ ਪਿੰਡ ਠੱਠੀ ਫਰੀਦਪੁਰ ਮੋੜ ਤੇ ਖੜੇ ਹਨ ਜਦ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਰੇਡ ਕੀਤਾ ਤਾਂ ਤਿੰਨੇ ਨੌਜਵਾਨ ਪੁਲਸ ਪਾਰਟੀ ਨੂੰ ਇੱਕ ਦਮ ਘਬਰਾ ਗਏ ਅਤੇ ਇਧਰ ਉਧਰ ਹੋਣ ਲੱਗੇ ਤਾਂ ਇੱਕ ਨੌਜਵਾਨ ਸੱਜੇ ਹੱਥ ਵਿੱਚ ਇੱਕ ਮੋਮੀ ਲਿਫ਼ਾਫ਼ਾ ਫੜਿਆ ਸੀ ਜਦ ਉਸ ਨੇ ਲਿਫਾਫਾ ਹੇਠਾ ਸੁੱਟ ਦਿੱਤਾ ਤਾਂ ਤਲਾਸ਼ੀ ਲਈ ਲਈ ਗਈ ਤਾਂ ਵਿੱਚੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਇੱਕ ਹੋਰ ਤਿੰਨੇ ਵਾਸੀ ਮਲੂਕ ਚੱਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
32 ਬੰਬਾਂ 'ਤੇ ਸਵਾਲਾਂ ਦੇ ਬਾਜਵਾ ਦੇ ਆਏ ਜਵਾਬ! ਲੰਬੀ ਪੁੱਛਗਿੱਛ ਮਗਰੋਂ ਬਾਹਰ ਆਏ LOP
NEXT STORY