ਚੰਡੀਗੜ੍ਹ (ਸੁਸ਼ੀਲ) : ਗਾਂਜਾ ਤਸਕਰੀ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਸੁਮਨ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਔਰਤ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਕ੍ਰਾਈਮ ਬ੍ਰਾਂਚ ਨੇ ਕਾਲਕਾ ਵਾਸੀ ਔਰਤ ਸੁਮਨ ਨੂੰ 21 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਦਾਇਰ ਮਾਮਲਾ 17 ਸਤੰਬਰ, 2021 ਦਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-29 ਟ੍ਰੈਫਿਕ ਪੁਲਸ ਲਾਈਨ ਦੇ ਪਿੱਛੇ ਐਕਟਿਵਾ ਸਵਾਰ ਔਰਤ ਨੂੰ ਕਾਬੂ ਕੀਤਾ ਸੀ। ਔਰਤ ਦੇ ਬੈਗ ਵਿਚੋਂ 21 ਕਿਲੋ ਗਾਂਜਾ ਬਰਾਮਦ ਹੋਇਆ ਸੀ। ਪੁਲਸ ਸੂਤਰਾਂ ਨੇ ਸੁਮਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਉਹ 5 ਸਾਲਾਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਹੀ ਸੀ। ਪਿੰਜੌਰ ਥਾਣਾ ਪੁਲਸ ਨੇ 2018 ਵਿਚ ਉਸਨੂੰ 1 ਕਿੱਲੋ 800 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਇੰਨਾ ਹੀ ਨਹੀਂ, ਉਹ ਹੈਰੋਇਨ ਸਪਲਾਈ ਕਰਨ ਦਾ ਕੰਮ ਵੀ ਕਰ ਰਹੀ ਸੀ। ਸੁਮਨ ਇਹ ਨਸ਼ੀਲਾ ਪਦਾਰਥ ਰੋਹਤਕ ਦੇ ਇਕ ਤਸਕਰ ਤੋਂ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰੀਦਦੀ ਸੀ ਅਤੇ ਅੱਗੇ 15 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੀ ਸੀ।
ਮਹਾਦੇਵ ਸੱਟਾ ਐਪ ਦੇ ਮੁਲਜ਼ਮ ਅਸੀਮ ਦਾਸ ਦੇ ਪਿਤਾ ਦੀ ਖੂਹ ’ਚੋਂ ਮਿਲੀ ਲਾਸ਼, ਖ਼ੁਦਕੁਸ਼ੀ ਦਾ ਸ਼ੱਕ
NEXT STORY