ਮੋਗਾ(ਆਜ਼ਾਦ/ਛਾਬੜਾ)— ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਹਮੇਸ਼ਾ ਸੁਖੀ ਰਹੇ ਪਰ ਜਦੋਂ ਉਸੇ ਧੀ ਨੂੰ ਸਹੁਰੇ ਪੱਖ ਵੱਲੋਂ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਇਹ ਸਭ ਦੇਖ ਕੇ ਹਰ ਮਾਂ-ਬਾਪ ਦਾ ਦਿਲ ਦੁੱਖਦਾ ਹੈ। ਕਈ ਵਾਰ ਘਰੇਲੂ ਝਗੜੇ ਇਸ ਹੱਦ ਤੱਕ ਵੱਧ ਜਾਂਦੇ ਹਨ ਕਿ ਗੁੱਸੇ 'ਚ ਆ ਕੇ ਧੀਆਂ ਅਜਿਹਾ ਗਲਤ ਕਦਮ ਚੁੱਕ ਲੈਂਦੀਆਂ ਹਨ, ਜਿਸ ਦਾ ਪਛਤਾਵਾ ਸਾਰੀ ਉਮਰ ਲਈ ਰਹਿੰਦਾ ਹੈ। ਅਜਿਹਾ ਹੀ ਇਕ ਮਾਮਲਾ ਮੋਗਾ 'ਚ ਦੇਖਣ ਨੂੰ ਮਿਲਿਆ, ਜਿੱਥੇ 7 ਸਾਲ ਪਹਿਲਾਂ ਮਾਂ-ਬਾਪ ਵੱਲੋਂ ਖੁਸ਼ੀ-ਖੁਸ਼ੀ ਵਿਦਾ ਕੀਤੀ ਗਈ ਧੀ ਨੇ ਐਤਵਾਰ ਨੂੰ ਸਹੁਰੇ ਪੱਖ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਨਜ਼ਦੀਕੀ ਪਿੰਡ ਕੋਟ ਈਸੇ ਖਾਂ 'ਚ ਐਤਵਾਰ ਇਕ ਵਿਆਹੁਤਾ ਔਰਤ ਰਜਨੀ ਬਾਲਾ (27) ਨੇ ਆਪਣੇ ਘਰ 'ਚ ਹੀ ਪੱਖੇ ਲਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਰਜਨੀ ਬਾਲਾ ਦਾ ਵਿਆਹ 2010 'ਚ ਦਾਤਾ ਰੋਡ, ਕੋਟ ਈਸੇ ਖਾਂ ਨਿਵਾਸੀ ਪ੍ਰਦੀਪ ਕੁਮਾਰ ਪੁੱਤਰ ਜੰਗੀਰੀ ਲਾਲ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਉਸ ਦਾ ਇਕ 6 ਸਾਲ ਦਾ ਬੇਟਾ ਵੀ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਅਕਸਰ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਤੰਗ-ਪਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਕਾਰਨ ਘਰ 'ਚ ਵਿਵਾਦ ਰਹਿੰਦਾ ਸੀ। ਅਸੀਂ ਕਈ ਵਾਰ ਉਨ੍ਹਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਉਨ੍ਹਾਂ ਦੱਸਿਆ, ''ਐਤਵਾਰ ਨੂੰ ਮੈਨੂੰ ਮੇਰੇ ਜਵਾਈ ਦਾ ਫੋਨ ਆਇਆ ਕਿ ਘਰ 'ਚ ਲੜਾਈ-ਝਗੜਾ ਚੱਲ ਰਿਹਾ ਹੈ, ਮੈਂ ਤੁਹਾਨੂੰ ਲੈਣ ਲਈ ਲੋਹੀਆਂ ਆ ਰਿਹਾ ਹਾਂ। ਅਸੀਂ ਜਦੋਂ ਕੋਟ ਈਸੇ ਖਾਂ ਘਰ ਪੁੱਜੇ ਤਾਂ ਦੇਖਿਆ ਕਿ ਮੇਰੀ ਬੇਟੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।'' ਲਾਂਡਾ ਨਾਲ ਪਾਲੀ ਧੀ ਨੂੰ ਇਸ ਹਾਲ 'ਚ ਦੇਖ ਕੇ ਮਾਪਿਆਂ ਦੇ ਸਾਹ ਸੁੱਕੇ ਰਹਿ ਗਏ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵੱਲੋਂ ਮੇਰੀ ਬੇਟੀ ਨੂੰ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਕਰਨ ਦਾ ਰੂਪ ਦੇਣ ਦਾ ਯਤਨ ਕੀਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਧਰਮਕੋਟ ਜਸਵੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਨੇੜੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹਰਜੀਤ ਸਿੰਘ ਸੱਜਣ ਨੇ ਪੰਜਾਬ ਭੇਜੀ ਚਿੱਠੀ, ਜਾਣੋ ਕਿਸ ਗੱਲ ਲਈ ਕੀਤਾ 'ਧੰਨਵਾਦ' (ਤਸਵੀਰਾਂ)
NEXT STORY