ਫਗਵਾੜਾ (ਹਰਜੋਤ)— ਸਹੁਰਿਆਂ ਤੋਂ ਤੰਗ ਆ ਕੇ ਇਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਇਸ ਸਬੰਧ 'ਚ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਥੋਂ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਇਕ ਵਿਆਹੁਤਾ ਲੜਕੀ ਵੱਲੋਂ ਭੇਤ-ਭਰੇ ਹਾਲਾਤਾ 'ਚ ਪੱਖੇ ਨਾਲ ਲੱਟਕ ਕੇ ਮੌਤ ਨੂੰ ਗਲੇ ਲਗਾ ਲਿਆ। ਇਸ ਮਾਮਲੇ ਦੇ ਸਬੰਧ 'ਚ ਸਿਟੀ ਪੁਲਸ ਨੇ ਪਤੀ, ਸੱਸ ਅਤੇ ਜੇਠਾਣੀ ਸਣੇ ਤਿੰਨ ਮੈਂਬਰਾਂ ਖ਼ਿਲਾਫ਼ ਧਾਰਾ 304-ਬੀ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ
ਐੱਸ. ਐੱਚ. ਓ. ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਕੇਸ ਲੜਕੀ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਭਾਣੋਕੀ ਫਗਵਾੜਾ ਦੇ ਬਿਆਨਾਂ 'ਤੇ ਦਰਜ਼ ਕੀਤਾ ਗਿਆ ਹੈ ਇਨ੍ਹਾਂ 'ਚ ਪਤੀ ਕੁਲਵੀਰ ਸਿੰਘ, ਸੱਸ ਤਲਵਿੰਦਰ ਕੌਰ ਤੇ ਜੇਠਾਣੀ ਪੂਨਮ ਸ਼ਾਮਲ ਹੈ।
ਭਰਾ ਗਰਸੇਵਕ ਸਿੰਘ ਨੇ ਦੱਸਿਆ ਕਿ 2017 'ਚ ਉਸ ਦੀ ਭੈਣ ਜਸਪ੍ਰੀਤ ਦਾ ਵਿਆਹ ਕੁਲਵੀਰ ਨਾਲ ਹੋਇਆ ਸੀ ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕਈ ਵਾਰ ਦਾਜ ਖ਼ਾਤਿਰ ਤੰਗ-ਪਰੇਸ਼ਾਨ ਕੀਤਾ ਗਿਆ। ਜਿਸ ਸਬੰਧ 'ਚ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਨਣਯੋਗ ਹੈ ਕਿ ਬੀਤੀ ਰਾਤ ਵਿਆਹੁਤਾ ਲੜਕੀ ਨੇ ਆਪਣੇ ਘਰ 'ਚ ਭੇਤਭਰੇ ਹਾਲਾਤਾਂ 'ਚ ਪੱਖੇ ਨਾਲ ਲਟਕ ਕੇ ਫ਼ਾਹਾ ਲੈ ਲਿਆ ਸੀ। ਜਿਸ ਤੋਂ ਬਾਅਦ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ।
ਇਹ ਵੀ ਪੜ੍ਹੋ: ਕੰਗਨਾ ਰਣੌਤ ਦੇ ਵਿਵਾਦ 'ਤੇ ਬੋਲੇ ਖਹਿਰਾ, 'ਥੋੜੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਵੀ ਤਿਆਰ'
ਭਰਾ ਨੂੰ ਮਿਲੀ ਭੈਣ ਦੀ ਮੌਤ ਦੀ ਫੋਨ 'ਤੇ ਜਾਣਕਾਰੀ
ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਤਾਈ ਬਲਵਿੰਦਰ ਕੌਰ ਤੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਦੇ ਵਿਆਹ ਤੋਂ ਬਾਅਦ ਉਸ ਦੇ ਲੜਕੀ ਹੋਈ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਸਪ੍ਰੀਤ ਅਕਸਰ ਪਰੇਸ਼ਾਨ ਰਹਿੰਦੀ ਸੀ ਅਤੇ ਉਸ ਨੂੰ ਸਹੁਰੇ ਪਰਿਵਾਰ ਵਾਲੇ ਕਾਫ਼ੀ ਤੰਗ-ਪਰੇਸ਼ਾਨ ਕਰਦੇ ਸਨ। ਗੁਰਸੇਵਕ ਨੇ ਦੱਸਿਆ ਕਿ ਬੀਤੀ ਸ਼ਾਮ ਕੁਲਬੀਰ ਸਿੰਘ ਦਾ ਉਸ ਨੂੰ ਫ਼ੋਨ ਆਇਆ ਕਿ ਜਸਪ੍ਰੀਤ ਕਮਰੇ ਦੇ ਅੰਦਰ ਹੈ ਅਤੇ ਦਰਵਾਜਾ ਨਹੀਂ ਖੋਲ੍ਹ ਰਹੀ। ਜਦੋਂ ਉਹ ਮੌਕੇ 'ਤੇ ਪੁੱਜੇ 'ਤੇ ਦਰਵਾਜਾ ਤੋੜਿਆ ਤਾਂ ਵੇਖਿਆ ਕਿ ਜਸਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਿੰਡ ਵਾਸੀ ਅਤੇ ਮੁਹੱਲਾ ਵਾਸੀ ਪੁੱਜ ਗਏ। ਉਨ੍ਹਾਂ ਦੱਸਿਆ ਕਿ ਲੜਕੀ ਦੀ ਪਹਿਲਾਂ ਵੀ ਕਈ ਵਾਰ ਮਾਰਕੁੱਟ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਨੋਟ: ਪੰਜਾਬ 'ਚ ਜਨਾਨੀਆਂ ਪ੍ਰਤੀ ਵੱਧ ਰਹੇ ਅਪਰਾਧਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੇ ਸੰਸਦ ਮੈਂਬਰਾਂ ਦਾ ਜੰਤਰ-ਮੰਤਰ 'ਤੇ ਪ੍ਰਦਰਸ਼ਨ, ਸੰਸਦ ਦਾ ਇਜਲਾਸ ਸੱਦਣ ਦੀ ਮੰਗ
NEXT STORY