ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- 2 ਬੱਚਿਆਂ ਦੀ ਮਾਂ ਵੱਲੋਂ ਡਰਾਈਵਰ ਤੋਂ ਤੰਗ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੁਲਤਾਨਪੁਰ ਲੋਧੀ ਅਧੀਨ ਪੁਲਸ ਚੌਕੀ ਭੁਲਾਣਾ ਵਿੱਚ ਪੈਂਦੇ ਦੀਪ ਨਗਰ (ਨੇੜੇ ਔਜਲਾ ਫਾਟਕ ਕਪੂਰਥਲਾ) ਦੀ ਨਿਵਾਸੀ ਇੱਕ ਦੋ ਬੱਚਿਆਂ ਦੀ ਮਾਂ ਸ਼ਿਵਾਨੀ ਮਹਿਤਾ ਪਤਨੀ ਚੇਤਨ ਮਹਿਤਾ ਵੱਲੋਂ ਆਪਣੇ ਘਰ ਦੇ ਡਰਾਈਵਰ ਦੀਆਂ ਗਲਤ ਹਰਕਤਾਂ ਤੋਂ ਦੁਖ਼ੀ ਹੋ ਕੇ ਆਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਜਲੰਧਰ ’ਚ ਭਿਆਨਕ ਹਾਦਸਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸਿਆ 13 ਸਾਲਾ ਮੁੰਡਾ, ਲੱਗੀ ਅੱਗ
ਇਸ ਮਾਮਲੇ ਸਬੰਧੀ ਸ਼ਿਵਾਨੀ ਦੇ ਪਤੀ ਚੇਤਨ ਮਹਿਤਾ ਵੱਲੋਂ ਦਿੱਤੇ ਬਿਆਨਾਂ 'ਤੇ ਮੁਲਜ਼ਮ ਲਾਲ ਚੰਦ ਉਰਫ਼ ਜੋਨੀ ਪੁੱਤਰ ਪ੍ਰੇਮ ਕੁਮਾਰ ਵਾਸੀ ਦੀਪ ਨਗਰ ਨੇੜੇ ਔਜਲਾ ਫਾਟਕ ਕਪੂਰਥਲਾ ਖ਼ਿਲਾਫ਼ ਧਾਰਾ 306 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਭੁਲਾਣਾ ਚੌਕੀ ਇੰਚਾਰਜ ਐੱਸ. ਆਈ. ਜਸਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਉਕਤ ਔਰਤ ਦੇ ਪਤੀ ਚੇਤਨ ਮਹਿਤਾ ਜੈ. ਐੱਮ. ਡੀ. ਇੰਟਰਪ੍ਰਾਈਸਸ ਨਾਮ ਦੀ ਫੈਕਟਰੀ ਚਲਾਉਦਾ ਹੈ, ਉਸ ਦਾ ਵਿਆਹ ਮਿਤੀ 21.11.2002 ਨੂੰ ਸ਼ਿਵਾਨੀ ਮਹਿਤਾ ਵਾਸੀ ਹੁਸ਼ਿਆਰਪੁਰ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ।
ਇਹ ਵੀ ਪੜ੍ਹੋ: ਗੋਰਾਇਆ ਨੇੜੇ ਵਾਪਰੇ ਦਰਦਨਾਕ ਹਾਦਸੇ ’ਚ 4 ਭੈਣਾਂ ਦੇ ਇਕਤੌਲੇ ਭਰਾ ਸਣੇ 2 ਨੌਜਵਾਨਾਂ ਦੀ ਮੌਤ
ਉਸ ਦੀ ਫੈਕਟਰੀ ਵਿੱਚ ਲਾਲ ਚੰਦ ਉਰਫ਼ ਜੋਨੀ ਜੋ ਕਰੀਬ 4 ਸਾਲ ਪਹਿਲਾ ਉਸ ਦੇ ਨਾਲ ਬਤੌਰ ਡਰਾਈਵਰ ਨੌਕਰੀ ਕਰਦਾ ਸੀ, ਉਸ ਦੀ ਪਤਨੀ ਉਸ ਨੂੰ ਬਾਜ਼ਾਰ ਜਾਣ ਸਮੇਂ ਨਾਲ ਲੈ ਜਾਦੀ ਸੀ, ਜੋ ਕਰੀਬ 1 ਸਾਲ ਬਾਅਦ ਉਸ ਦੀ ਪਤਨੀ ਸ਼ਿਵਾਨੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਡਰਾਈਵਰ ਉਸ ਵੱਲ ਗੰਦੀ ਨਜ਼ਰ ਨਾਲ ਵੇਖਦਾ ਰਹਿੰਦਾ ਹੈ, ਜਿਸ ਨੂੰ ਕਈ ਵਾਰ ਸਮਝਾਇਆ ਵੀ ਸੀ। ਉਨ੍ਹਾਂ ਦੱਸਿਆ ਕਿ ਉਹ ਬਿਜ਼ਨੈੱਸ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ ਹੈ ਅਤੇ ਬੱਚੇ ਵੀ ਹੋਸਟਲ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਦਾ ਡਰਾਈਵਰ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਕਰੀਬ ਡੇਢ ਸਾਲ ਪਹਿਲਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਪਰ ਡਰਾਈਵਰ ਲਾਲ ਚੰਦ ਉਕਤ ਗਾਹੇ ਬਗਾਹੇ ਉਸ ਦੀ ਪਤਨੀ ਨੂੰ ਡਰਾ ਧਮਕਾ ਕੇ ਉਸ ਨਾਲ ਮੇਲ ਰੱਖਦਾ ਸੀ।
ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਪੁੱਤ ਮਾਰਦਾ ਰਿਹਾ ਮਾਂ ਨੂੰ ਆਵਾਜ਼ਾਂ
ਮਿਤੀ 25 ਜੂਨ 2021 ਨੂੰ ਕਰੀਬ ਪੌਨੇ ਦੋ ਵਜੇ ਜਦੋਂ ਉਹ ਆਪਣੇ ਲੜਕੇ ਨਾਲ ਫੈਕਟਰੀ ਵਿੱਚ ਗਿਆ ਸੀ ਤਾਂ ਲੜਕਾ ਉਸ ਦੀ ਰੋਟੀ ਲੈਣ ਲਈ ਘਰ ਗਿਆ ਤਾਂ ਉਸ ਨੇ ਵੇਖਿਆ ਕਿ ਲਾਲ ਚੰਦ ਉਰਫ਼ ਜੋਨੀ ਉਨ੍ਹਾਂ ਦੇ ਘਰੋਂ ਲੋਬੀ ਵਿੱਚੋਂ ਬਾਹਰ ਨਿਕਲ ਰਿਹਾ ਸੀ, ਜਿਸ ਨੂੰ ਉਸ ਦੇ ਬੇਟੇ ਨੇ ਪੁੱਛਿਆ ਕਿ ਅੰਕਲ ਕਿੱਥੋਂ ਆਏ ਹੋ ਤਾਂ ਲਾਲ ਚੰਦ ਘਬਰਾਇਆ ਹੋਇਆ ਘਰ ਦੇ ਛੋਟੇ ਗੇਟ ਰਾਹੀਂ ਬਾਹਰ ਨੂੰ ਚਲਾ ਗਿਆ। ਜਦੋਂ ਉਸ ਦਾ ਬੇਟਾ ਲੋਬੀ ਵਿੱਚ ਪਹੁੰਚਿਆ ਤਾਂ ਲੋਬੀ ਵਾਲੇ ਕਮਰੇ ਨੂੰ ਅੰਦਰੋ ਕੁੰਡੀ ਲੱਗੀ ਹੋਈ ਸੀ।
ਇਹ ਵੀ ਪੜ੍ਹੋ: ਲੁਧਿਆਣਾ: 24 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਪਾਏ ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼
ਲੜਕੇ ਨੇ ਜਦੋਂ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਕਮਰੇ ਦੀ ਕੁੰਡੀ ਲੱਗੀ ਹੋਈ ਹੈ ਅਤੇ ਮੰਮੀ ਕੁੰਡੀ ਨਹੀਂ ਖੋਲ੍ਹ ਰਹੇ, ਤਾਂ ਉਨ੍ਹਾਂ ਨੇ ਜਾ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਅਤੇ ਵੇਖਿਆ ਤਾਂ ਉਸ ਦੀ ਪਤਨੀ ਸ਼ਿਵਾਨੀ ਮਹਿਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸ਼ਿਵਾਨੀ ਮਹਿਤਾ ਨੇ ਲਾਲ ਚੰਦ ਉਰਫ਼ ਜੋਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਗਲ ਵਿੱਚ ਚੁੰਨੀ ਪਾ ਕੇ ਫਾਹਾ ਲੈ ਕੇ ਜੀਵਨਲੀਲਾ ਖ਼ਤਮ ਕਰ ਲਈ ਸੀ। ਸੂਚਨਾ ਮਿਲਣ 'ਤੇ ਐੱਸ. ਆਈ. ਜਸਪਾਲ ਸਿੰਘ ਇੰਚਾਰਜ ਚੌਕੀ ਭੁਲਾਣਾ ਵੱਲੋ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਦੋਸ਼ੀ ਲਾਲ ਚੰਦ ਉਕਤ ਨੂੰ ਤੁਰੰਤ ਗ੍ਰਿਫ਼ਤਾਰ ਕਰ ਲ਼ਿਆ ਗਿਆ, ਮੁੱਕਦਮੇ ਦੀ ਤਫ਼ਤੀਸ਼ ਜ਼ਾਰੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਰੋਧ ਦਾ ਅਨੋਖਾ ਤਰੀਕਾ, ਕੈਪਟਨ ਦੀ ਦੂਜੀ ਵੀਡੀਓ ਨੂੰ 'ਲਾਈਕਸ' ਦੇ ਬਦਲੇ ਮਿਲੇ 8 ਗੁਣਾ ਵੱਧ 'ਡਿਸ-ਲਾਈਕਸ'
NEXT STORY