ਲੁਧਿਆਣਾ (ਰਿਸ਼ੀ) : ਸਥਾਨਕ ਨਿਊ ਹੀਰਾ ਨਗਰ ਦੀ ਰਹਿਣ ਵਾਲੀ ਇਕ ਜਨਾਨੀ ਵੱਲੋਂ ਆਪਣੇ ਪਤੀ ਤੇ ਸਹੁਰੇ ਨਾਲ ਰਚੇ ਡਰਾਮੇ ਦਾ ਸਾਰਾ ਭੇਤ ਖੁੱਲ਼੍ਹ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਜਨਾਨੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਨੇ ਦੱਸਿਆ ਕਿ 15 ਜੂਨ ਦੀ ਸਵੇਰ ਨੂੰ ਉਹ ਆਪਣੇ ਪੁੱਤਰ ਅਮਰਜੀਤ ਸਿੰਘ ਨਾਲ ਰੋਜ਼ਾਨਾ ਦੀ ਤਰ੍ਹਾਂ ਆਪਣੀ ਫੈਕਟਰੀ ਚਲਾ ਗਿਆ। ਇਸ ਦੌਰਾਨ ਉਸ ਦੀ ਨੂੰਹ ਰਛਨੀਤ ਕੌਰ ਘਰ 'ਚ ਹੀ ਮੌਜੂਦ ਸੀ। ਦੁਪਿਹਰ ਦੇ ਸਮੇਂ ਉਸ ਦੇ ਪੁੱਤਰ ਨੂੰ ਨੂੰਹ ਦਾ ਫੋਨ ਆਇਆ, ਜਿਸ ਦੌਰਾਨ ਉਹ ਰੋ ਰਹੀ ਸੀ। ਇਸ ਤੋਂ ਬਾਅਦ ਦੋਵੇਂ ਪਿਉ-ਪੁੱਤ ਜਦੋਂ ਘਰ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਸਿਰ 'ਚ ਸੱਟ ਲੱਗੀ ਹੈ ਅਤੇ ਉਹ ਬੇਹੋਸ਼ੀ ਦੀ ਹਾਲਤ 'ਚ ਸੀ, ਜਦੋਂ ਕਿ ਘਰ ਦੇ ਅੰਦਰੋਂ ਅਲਮਾਰੀਆਂ ਤੇ ਬੈੱਡਾਂ ਦੇ ਸਾਰੇ ਸਮਾਨ ਦੀ ਫੋਲਾ-ਫਰਾਲੀ ਕੀਤੀ ਹੋਈ ਸੀ ਅਤੇ ਸਮਾਨ ਖਿੱਲਰਿਆ ਪਿਆ ਸੀ।
ਰਛਨੀਤ ਕੌਰ ਨੇ ਹੋਸ਼ ਆਉਣ 'ਤੇ ਦੱਸਿਆ ਕਿ 2 ਨਾਮਾਲੂਮ ਔਰਤਾਂ ਜ਼ਬਰਨ ਘਰ 'ਚ ਦਾਖਲ ਹੋ ਕੇ ਉਸ ਦੇ ਸਿਰ 'ਚ ਸੱਟ ਮਾਰ ਕੇ ਘਰ 'ਚੋਂ ਨਕਦੀ ਤੇ ਸੋਨਾ-ਗਹਿਣੇ ਚੋਰੀ ਕਰਕੇ ਲੈ ਗਈਆਂ ਹਨ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਅਤੇ ਰਛਨੀਤ ਕੌਰ ਕੋਲੋਂ ਥੋੜ੍ਹਾ ਸਖਤ ਤਰੀਕੇ ਨਾਲ ਪੁੱਛਿਆ ਤਾਂ ਉਸ ਦੀ ਸਾਰੀ ਕਰਤੂਤ ਸਾਹਮਣੇ ਆ ਗਈ। ਰਛਨੀਤ ਨੇ ਪੁੱਛਗਿਛ 'ਚ ਦੱਸਿਆ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਅਤੇ ਮਾਈਗ੍ਰੇਨ ਦੀ ਬੀਮਾਰੀ ਤੋਂ ਪੀੜਤ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਘਰ 'ਚ ਮੌਜੂਦ ਨਕਦੀ ਅਤੇ ਗਹਿਣੇ ਖੁਦ ਹੀ ਲੁਕੋ ਦਿੱਤੇ ਸੀ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਸਾਰਾ ਡਰਾਮਾ ਰਚਿਆ ਸੀ। ਫਿਲਹਾਲ ਪੁਲਸ ਵੱਲੋਂ ਘਰੋਂ ਚੋਰੀ ਹੋਏ ਗਹਿਣੇ ਤੇ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ।
ਪਠਾਨਕੋਟ 'ਚ ਵੀ ਵੱਧਦਾ ਜਾ ਰਿਹੈ ਕੋਰੋਨਾ ਦਾ ਕਹਿਰ, 4 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY